Brother's day ਤੇ ਜਾਣੋ ਇਨ੍ਹਾਂ ਸਿਤਾਰਿਆਂ ਦਾ ਆਪਣੇ ਭਰਾਵਾਂ ਦੇ ਲਈ ਪਿਆਰ

By  Lajwinder kaur May 24th 2019 05:02 PM -- Updated: May 24th 2019 05:35 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜਿਨ੍ਹਾਂ ਨੇ ਆਪਣੇ ਗੀਤਾਂ ਤੇ ਅਦਾਕਾਰੀ ਦੇ ਨਾਲ ਪੂਰੀ ਧੱਕ ਪਾਈ ਹੋਈ ਹੈ। ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ‘ਦਿਲ ਦੀਆਂ ਗੱਲਾਂ’ ‘ਚ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਨਿਭਾਏ ਲਾਡੀ ਨਾਂਅ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਵਧੀਆ ਕਲਾਕਾਰ ਹੋਣ ਤੋਂ ਇਲਾਵਾ ਉਹ ਚੰਗੇ ਵੱਡੇ ਭਰਾ ਵੀ ਨੇ। ਉਹ ਆਪਣੇ ਛੋਟਾ ਭਰਾ ਸੁੱਖਮ ਨੂੰ ਬਹੁਤ ਪਿਆਰ ਕਰਦੇ ਨੇ। ਜਿਸਦੇ ਚੱਲਦੇ ਪਰਮੀਸ਼ ਵਰਮਾ ਨੇ ਆਪਣੀ ਖੱਬੀ ਬਾਂਹ ਉੱਤੇ ਸੁੱਖਮ ਦੇ ਨਾਮ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਪਰਮੀਸ਼ ਦਾ ਸੁੱਖਮ ਲਈ ਪਿਆਰ ਅਕਸਰ ਉਨ੍ਹਾਂ ਦੀਆਂ ਸਟੋਰੀਆਂ ‘ਚ ਵੀ ਨਜ਼ਰ ਆਉਂਦਾ ਰਹਿੰਦਾ ਹੈ।

View this post on Instagram

 

2 Regular Boys Lifting heavy things up and Putting them Down... Are you Guys Ready for Tomorrow?

A post shared by Parmish Verma (@parmishverma) on May 2, 2019 at 1:29am PDT

ਇਸ ਤੋਂ ਬਾਅਦ ਗੱਲ ਕਰਦੇ ਹਾਂ ਨਵਰਾਜ ਹੰਸ ਤੇ ਯੁਵਰਾਜ ਹੰਸ ਦੀ। ਜੀ ਹਾਂ ਦੋਵਾਂ ਭਰਵਾਂ ਦਾ ਰਿਸ਼ਤਾ ਬਹੁਤ ਖ਼ਾਸ ਹੈ ਦੋਵੇਂ ਇੱਕ ਦੂਜੇ ਨੂੰ ਆਪਣਾ ਵਧੀਆ ਦੋਸਤ ਵੀ ਬਣਦੇ ਨੇ। ਇਸੇ ਸਾਲ ਫ਼ਰਵਰੀ ‘ਚ ਯੁਵਰਾਜ ਹੰਸ ਜੋ ਕਿ ਮਾਨਸੀ ਸ਼ਰਮਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਗਏ ਸਨ ਤਾਂ ਉਨ੍ਹਾਂ ਦੇ ਵਿਆਹ ਦੀ ਰਿਸ਼ੈਪਸ਼ਨ ਪਾਰਟੀ ‘ਚ ਨਵਰਾਜ ਨੇ ਆਪਣੇ ਛੋਟੇ ਭਰਾ ਯੁਵਰਾਜ ਦੇ ਆਪਣੇ ਪਿਆਰ ਨੂੰ ਗੀਤ ਦੇ ਰਾਹੀਂ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਛੋਟੇ ਭਰਾ ਯੁਵਰਾਜ ਹੰਸ ਵੀ ਆਪਣੇ ਵੱਡੇ ਵੀਰ ਦੀ ਪੂਰੀ ਸਪੋਰਟ ਕਰਦੇ ਹੋਏ ਨਜ਼ਰ ਆਉਂਦੇ ਨੇ। ਹਾਲ ਹੀ ‘ਚ ਨਵਰਾਜ ਹੰਸ ਦਾ ਗੀਤ ਅਜੈ ਦੇਵਗਨ ਦੀ ਫ਼ਿਲਮ ‘ਦੇ ਦੇ ਪਿਆਰ ਦੇ’ ‘ਚ ਆਇਆ ਹੈ ਤਾਂ ਯੁਵਰਾਜ ਨੇ ਸਪੈਸਲ ਆਪਣੇ ਵੱਡੇ ਵੀਰ ਦੀ ਤਰੀਫ਼ ਕਰਦੇ ਹੋਏ ਆਪਣੇ ਸ਼ੋਸਲ ਮੀਡੀਆ ਉੱਤੇ ਗੀਤ ਨੂੰ ਸ਼ੇਅਰ ਕਰਦੇ ਹੋਏ ਪੋਸਟ ਪਾਈ ਸੀ।

View this post on Instagram

 

Mere Saare Yaaran Layi Eh Video.. #punjabiwedding #mansiyuvrajhans #livingmybestlife #fun #friends

A post shared by Yuvraj Hans (@yuvrajhansofficial) on Feb 28, 2019 at 4:29am PST

ਹੋਰ ਵੇਖੋ:ਪੰਜਾਬੀ ਫ਼ਿਲਮ ‘ਅਮਾਨਤ’ ਦਾ ਸ਼ੂਟ ਹੋਇਆ ਸ਼ੁਰੂ, ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਧੀਰਜ ਕੁਮਾਰ ਤੇ ਨੇਹਾ ਪਵਾਰ

ਜੇ ਗੱਲ ਕਰੀਏ ਦਿੱਗਜ ਪੰਜਾਬੀ ਗਾਇਕ ਹਰਭਜਨ ਮਾਨ ਦੀ ਤਾਂ ਉਨ੍ਹਾਂ ਦਾ ਵੀ ਆਪਣੇ ਛੋਟੇ ਵੀਰ ਗੁਰਸੇਵਕ ਮਾਨ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ। ਦੋਵੇਂ ਭਰਾਵਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਹਰਭਜਨ ਮਾਨ ਅਕਸਰ ਆਪਣੇ ਭਰਾ ਲਈ ਸ਼ੋਸਲ ਮੀਡੀਆ ਉੱਤੇ ਪੋਸਟ ਕਰਦੇ ਰਹਿੰਦੇ ਨੇ।

View this post on Instagram

 

Ikk ikko hunda hai, mil doh eke banan giyaaran. ਇਕ ਇੱਕੋ ਹੁੰਦਾ ਹੈ, ਮਿਲ ਦੋ ਏਕੇ ਬਨਣ ਗਿਆਰਾਂ?? #brothers #singingtogether #brotherlylove #sharingthestage #gursewakmann #hmfans #teamhm #harbhajanmann #punjabimusic #togetherforever

A post shared by Harbhajan Mann (@harbhajanmannofficial) on Nov 26, 2018 at 8:10pm PST

ਇਸ ਤੋਂ ਇਲਾਵਾ ਜੇ ਗੱਲ ਕਰੀਏ ਰਾਜ ਬੱਬਰ ਦੇ ਦੋਵੇਂ ਸਪੁੱਤਰਾਂ ਦੀ ਤਾਂ ਪ੍ਰਤੀਕ ਬੱਬਰ ਤੇ ਆਰਿਆ ਬੱਬਰ ਦੋਵਾਂ ‘ਚ ਕਾਫੀ ਪਿਆਰ ਹੈ। ਦੋਵੇਂ ਹਮੇਸ਼ ਇੱਕ ਦੂਜੇ ਲਈ ਖੜ੍ਹੇ ਹੋਏ ਨਜ਼ਰ ਆਉਂਦੇ ਨੇ। ਪ੍ਰਤੀਕ ਬੱਬਰ ਦੇ ਵਿਆਹ ‘ਚ ਵੀ ਆਰਿਆ ਬੱਬਰ ਸਭ ਤੋਂ ਅੱਗੇ ਨਜ਼ਰ ਆਏ ਸਨ।

View this post on Instagram

 

happy handsome birthday to my older wiser and handsomer big bro!.. happy birthday mr. babbar!.. love you long time! @aaryababbar222 ❤️

A post shared by prateik babbar (@_prat) on May 23, 2019 at 9:40pm PDT

Related Post