ਪੰਜਾਬੀ ਫ਼ਿਲਮ ‘ਅਮਾਨਤ’ ਦਾ ਸ਼ੂਟ ਹੋਇਆ ਸ਼ੁਰੂ, ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਧੀਰਜ ਕੁਮਾਰ ਤੇ ਨੇਹਾ ਪਵਾਰ

Written by  Lajwinder kaur   |  May 22nd 2019 01:05 PM  |  Updated: May 22nd 2019 01:05 PM

ਪੰਜਾਬੀ ਫ਼ਿਲਮ ‘ਅਮਾਨਤ’ ਦਾ ਸ਼ੂਟ ਹੋਇਆ ਸ਼ੁਰੂ, ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਧੀਰਜ ਕੁਮਾਰ ਤੇ ਨੇਹਾ ਪਵਾਰ

ਪੰਜਾਬੀ ਇੰਡਸਟਰੀ ਜੋ ਕਿ ਅੰਬਰਾਂ ਦੀਆਂ ਉੱਚਾਈਆਂ ਨੂੰ ਛੂਹ ਰਹੀ ਹੈ। ਜਿਸ ਦੇ ਚੱਲਦੇ ਨਵੇਂ ਵਿਸ਼ਿਆਂ ਉੱਤੇ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ। ਜਿਸ ਦੇ ਚੱਲਦੇ ਹੁਣ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਇਸ ਨਵੀਂ ਫ਼ਿਲਮ ਦਾ ਨਾਮ ‘ਅਮਾਨਤ’ ਹੈ ਤੇ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਫ਼ਿਲਮ ਬਾਰੇ।

ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਅਭਿਨੇਤਾ ਧੀਰਜ ਕੁਮਾਰ। ਧੀਰਜ ਕੁਮਾਰ ਰੱਬ ਦਾ ਰੇਡੀਓ, ਰੁਪਿੰਦਰ ਗਾਂਧੀ, ਰੌਕੀ ਮੈਂਟਲ, ਰੰਗ ਪੰਜਾਬ, ਕਾਕਾ ਜੀ ਆਦਿ ਕਈ ਫ਼ਿਲਮ ‘ਚ ਕੰਮ ਕਰ ਚੁੱਕੇ ਹਨ। ਜੇ ਗੱਲ ਕਰੀਏ ਉਨ੍ਹਾਂ ਦੀ ਅਦਾਕਾਰੀ ਦੀ ਤਾਂ ਰੱਬ ਦੇ ਰੇਡੀਓ ‘ਚ ਤਾਂ ਉਨ੍ਹਾਂ ਨੇ ਮੈਂਡੀ ਤੱਖਰ ਦੇ ਘਰਵਾਲੇ ਦਾ ਕਿਰਦਾਰ ਨਿਭਾਇਆ ਸੀ, ਤੇ ਸੱਜਣ ਸਿੰਘ ਰੰਗਰੂਟ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਦੋਸਤ ਦਾ ਕਿਰਦਾਰ ਨਿਭਾਇਆ ਚੁੱਕੇ ਹਨ। ਆਪਣੇ ਛੋਟੇ-ਛੋਟੇ ਕਿਰਦਾਰਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੇ ਧੀਰਜ ਕੁਮਾਰ ਫ਼ਿਲਮ ‘ਅਮਾਨਤ’ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਦਾ ਸਾਥ ਦੇਣਗੇ ਅਸੀਸ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤ ਚੁੱਕੀ ਅਦਾਕਾਰਾ ਨੇਹਾ ਪਵਾਰ। ਇਸ ਫ਼ਿਲਮ ਨੂੰ ਡਾਇਰੈਕਟਰ ਸਿੰਘ ਆਰ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ  NK CINE ਦੀ ਪ੍ਰੋਡਕਸ਼ਨ ‘ਚ ਬਣਾਇਆ ਜਾ ਰਿਹਾ ਹੈ।

 

 

 

View this post on Instagram

 

Rockyyy Preet Dhayia ...

A post shared by Dheeraj Kumar (@dheerajkkumar) on

ਜੇ ਗੱਲ ਕਰੀਏ ਧੀਰਜ ਕੁਮਾਰ ਦੀ ਤਾਂ ਉਹ ਰਾਜਵੀਰ ਜਵੰਦਾ ਦੀ ਆਉਣ ਵਾਲੀ ਫ਼ਿਲਮ ‘ਯਮਲਾ’ ‘ਚ ਵੀ ਨਜ਼ਰ ਆਉਣਗੇ। ਯਮਲਾ ਫ਼ਿਲਮ ਨੂੰ ਨਾਮਵਰ ਨਿਰਦੇਸ਼ਕ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network