ਅਦਾਕਾਰ ਅਰਜੁਨ ਬਿਜਲਾਨੀ ਨੇ ਖਰੀਦੀ ਨਵੀਂ ਕਾਰ, ਕਾਰ ਖਰੀਦਣ ਤੋਂ ਬਾਅਦ ਮਾਂ ਦਾ ਲਿਆ ਆਸ਼ੀਰਵਾਦ

ਅਦਾਕਾਰ ਅਰਜੁਨ ਬਿਜਲਾਨੀ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੀ ਨਵੀਂ ਕਾਰ ਤੋਂ ਪਰਦਾ ਚੁੱਕਦਾ ਹੋਇਆ ਵਿਖਾਈ ਦੇ ਰਿਹਾ ਹੈ ।

By  Shaminder July 11th 2023 05:56 PM

ਅਦਾਕਾਰ ਅਰਜੁਨ ਬਿਜਲਾਨੀ (Arjun Bijlani) ਨੇ ਨਵੀਂ ਕਾਰ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ  ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੀ ਨਵੀਂ ਕਾਰ ਤੋਂ ਪਰਦਾ ਚੁੱਕਦਾ ਹੋਇਆ ਵਿਖਾਈ ਦੇ ਰਿਹਾ ਹੈ । ਕਾਰ ਖਰੀਦਣ ਦੇ ਲਈ ਅਰਜੁਨ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਰ ਆਏ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੀ ਮਾਂ ਦਾ ਆਸ਼ੀਰਵਾਦ ਵੀ ਲਿਆ ।ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 


ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਲੋਕਾਂ ਨੂੰ ਚੂਨਾ ਲਗਾਉਂਦੇ ਆਉਣਗੇ ਨਜ਼ਰ, ਮਜ਼ੇਦਾਰ ਅੰਦਾਜ਼ ‘ਚ ‘ਚੂਨਾ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਟੀਵੀ ਇੰਡਸਟਰੀ ਦੇ ਸਿਤਾਰਿਆਂ ‘ਚ ਸਭ ਤੋਂ ਮਹਿੰਗੇ ਕਲਾਕਾਰ ਹਨ ਅਰਜੁਨ

ਅਰਜੁਨ ਬਿਜਲਾਨੀ ਟੀਵੀ ਇੰਡਸਟਰੀ ਦੇ ਸਭ ਤੋਂ ਮਹਿੰਗੇ ਕਲਾਕਾਰਾਂ ‘ਚ ਸ਼ਾਮਿਲ ਹਨ। ਉਨ੍ਹਾਂ ਦਾ ਮੁੰਬਈ ‘ਚ ਵੀ ਇੱਕ ਆਲੀਸ਼ਾਨ ਮਕਾਨ ਹੈ । ਜਿਸ ਤੋਂ ਬਾਅਦ ਅਦਾਕਾਰ ਇੱਕ ਹੋਰ ਮਹਿੰਗੀ ਕਾਰ ਦਾ ਮਾਲਕ ਬਣ ਗਿਆ ਹੈ ।ਅਰਜੁਨ ਨੇ ਮਰਸੀਡੀਜ਼ ਬੈਂਜ ਕਾਰ ਖਰੀਦੀ ਹੈ । ਜਿਸ ਦੀ ਕੀਮਤ ਕਰੋੜਾਂ ‘ਚ ਹੈ ।


ਇਸ ਮਹਿੰਗੀ ਕਾਰ ਦੇ ਨਾਲ ਅਦਾਕਾਰ ਪੋਜ਼ ਦਿੰਦੇ ਹੋਏ ਨਜ਼ਰ ਆਏ ।ਅਰਜੁਨ ਬਿਜਲਾਨੀ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।  ਨਵੀਂ ਕਾਰ ਖਰੀਦਣ ਦੀ ਖੁਸ਼ੀ ਅਰਜੁਨ ਬਿਜਲਾਨੀ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ ।

View this post on Instagram

A post shared by Arjun Bijlani 🧿 (@arjunbijlani)









Related Post