ਅਦਾਕਾਰ ਅਰਜੁਨ ਬਿਜਲਾਨੀ ਨੇ ਖਰੀਦੀ ਨਵੀਂ ਕਾਰ, ਕਾਰ ਖਰੀਦਣ ਤੋਂ ਬਾਅਦ ਮਾਂ ਦਾ ਲਿਆ ਆਸ਼ੀਰਵਾਦ
ਅਦਾਕਾਰ ਅਰਜੁਨ ਬਿਜਲਾਨੀ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੀ ਨਵੀਂ ਕਾਰ ਤੋਂ ਪਰਦਾ ਚੁੱਕਦਾ ਹੋਇਆ ਵਿਖਾਈ ਦੇ ਰਿਹਾ ਹੈ ।
ਅਦਾਕਾਰ ਅਰਜੁਨ ਬਿਜਲਾਨੀ ਨੇ ਖਰੀਦੀ ਨਵੀਂ ਕਾਰ, ਕਾਰ ਖਰੀਦਣ ਤੋਂ ਬਾਅਦ ਮਾਂ ਦਾ ਲਿਆ ਆਸ਼ੀਰਵਾਦ
ਅਦਾਕਾਰ ਅਰਜੁਨ ਬਿਜਲਾਨੀ (Arjun Bijlani) ਨੇ ਨਵੀਂ ਕਾਰ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੀ ਨਵੀਂ ਕਾਰ ਤੋਂ ਪਰਦਾ ਚੁੱਕਦਾ ਹੋਇਆ ਵਿਖਾਈ ਦੇ ਰਿਹਾ ਹੈ । ਕਾਰ ਖਰੀਦਣ ਦੇ ਲਈ ਅਰਜੁਨ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਰ ਆਏ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੀ ਮਾਂ ਦਾ ਆਸ਼ੀਰਵਾਦ ਵੀ ਲਿਆ ।ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
_2c25e1b521b53c4a6afc104e6626df90_1280X720.webp)
ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਲੋਕਾਂ ਨੂੰ ਚੂਨਾ ਲਗਾਉਂਦੇ ਆਉਣਗੇ ਨਜ਼ਰ, ਮਜ਼ੇਦਾਰ ਅੰਦਾਜ਼ ‘ਚ ‘ਚੂਨਾ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਟੀਵੀ ਇੰਡਸਟਰੀ ਦੇ ਸਿਤਾਰਿਆਂ ‘ਚ ਸਭ ਤੋਂ ਮਹਿੰਗੇ ਕਲਾਕਾਰ ਹਨ ਅਰਜੁਨ
ਅਰਜੁਨ ਬਿਜਲਾਨੀ ਟੀਵੀ ਇੰਡਸਟਰੀ ਦੇ ਸਭ ਤੋਂ ਮਹਿੰਗੇ ਕਲਾਕਾਰਾਂ ‘ਚ ਸ਼ਾਮਿਲ ਹਨ। ਉਨ੍ਹਾਂ ਦਾ ਮੁੰਬਈ ‘ਚ ਵੀ ਇੱਕ ਆਲੀਸ਼ਾਨ ਮਕਾਨ ਹੈ । ਜਿਸ ਤੋਂ ਬਾਅਦ ਅਦਾਕਾਰ ਇੱਕ ਹੋਰ ਮਹਿੰਗੀ ਕਾਰ ਦਾ ਮਾਲਕ ਬਣ ਗਿਆ ਹੈ ।ਅਰਜੁਨ ਨੇ ਮਰਸੀਡੀਜ਼ ਬੈਂਜ ਕਾਰ ਖਰੀਦੀ ਹੈ । ਜਿਸ ਦੀ ਕੀਮਤ ਕਰੋੜਾਂ ‘ਚ ਹੈ ।
_7e4f68b3beb4a54cf06380e1939e3221_1280X720.webp)
ਇਸ ਮਹਿੰਗੀ ਕਾਰ ਦੇ ਨਾਲ ਅਦਾਕਾਰ ਪੋਜ਼ ਦਿੰਦੇ ਹੋਏ ਨਜ਼ਰ ਆਏ ।ਅਰਜੁਨ ਬਿਜਲਾਨੀ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਨਵੀਂ ਕਾਰ ਖਰੀਦਣ ਦੀ ਖੁਸ਼ੀ ਅਰਜੁਨ ਬਿਜਲਾਨੀ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
