ਭਾਰਤ 'ਚ ਐਪਲ ਸਟੋਰ ਦੀ ਲਾਂਚਿੰਗ 'ਤੇ ਟਿਮ ਕੁੱਕ ਨੂੰ ਮਿਲਿਆ ਅਜਿਹਾ ਤੋਹਫਾ, ਖੁਸ਼ੀ ਨਾਲ ਹੋਏ ਭਾਵੁਕ ਤੇ ਕਿਹਾ- Incredible India

ਐਪਲ ਦੇ ਸੀਈਏ ਟਿਮ ਕੁੱਕ ਇਨ੍ਹੀਂ ਦਿਨੀਂ ਭਾਰਤ ਦੌਰੇ 'ਤੇ ਹਨ। ਇਨ੍ਹਾਂ ਚੋਂ ਪਹਿਲਾ ਸਟੋਰ ਮੁੰਬਈ ਤੇ ਦੂਜਾ ਸਟੋਰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਖੁੱਲ੍ਹਿਆ ਹੈ। ਐਪਲ ਸਟੋਰ ਦੀ ਲਾਂਚਿੰਗ 'ਤੇ ਟਿਮ ਕੁੱਕ ਨੂੰ ਅਜਿਹਾ ਤੋਹਫਾ ਮਿਲਿਆ ਕਿ ਉਹ ਖੁਸ਼ੀ ਨਾਲ ਭਾਵੁਕ ਹੋ ਗਏ।

By  Pushp Raj April 20th 2023 05:55 PM

Apple CEO Tim Cook gets 32 years old gift: ਮਸ਼ਹੂਰ ਐਪਲ ਕੰਪਨੀ ਵੱਲੋਂ ਭਾਰਤ ਵਿੱਚ ਰਿਟੇਲ ਸਟੋਰ ਲਾਂਚ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਐਪਲ ਦੇ ਸੀਈਏ ਟਿਮ ਕੁੱਕ ਇਨ੍ਹੀਂ ਦਿਨੀਂ ਭਾਰਤ ਦੌਰੇ 'ਤੇ ਹਨ।  ਇਨ੍ਹਾਂ ਚੋਂ ਪਹਿਲਾ ਸਟੋਰ ਮੁੰਬਈ ਤੇ ਦੂਜਾ ਸਟੋਰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਖੁੱਲ੍ਹਿਆ ਹੈ। ਐਪਲ ਸਟੋਰ ਦੀ ਲਾਂਚਿੰਗ 'ਤੇ ਟਿਮ ਕੁੱਕ ਨੂੰ ਅਜਿਹਾ ਤੋਹਫਾ ਮਿਲਿਆ ਕਿ ਉਹ ਖੁਸ਼ੀ ਨਾਲ ਭਾਵੁਕ ਹੋ ਗਏ। ਆਓ ਜਾਣਦੇ ਹਾਂ ਕਿ ਟਿਮ ਕੁੱਕ ਨੂੰ ਤੋਹਫੇ 'ਚ ਕੀ ਮਿਲਿਆ। 


ਐਪਲ ਨੇ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹਿਆ ਹੈ ਜਦੋਂਕਿ ਦੂਜਾ ਸਟੋਰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਖੋਲ੍ਹਿਆ ਗਿਆ ਹੈ। ਇਸ ਸਟੋਰ ਓਪਨਿੰਗ ਦੀ ਸ਼ਾਨਦਾਰ ਸ਼ੁਰੂਆਤ ਟਿਮ ਕੁੱਕ ਲਈ ਬੇਹੱਦ ਸ਼ਾਨਦਾਰ ਰਹੀ। ਵੱਡੀ ਗਿਣਤੀ 'ਚ ਟਿਮ ਦੇ ਭਾਰਤੀ ਫੈਨਜ਼ ਉਨ੍ਹਾਂ ਨੂੰ ਮੁੰਬਈ ਤੇ ਦਿੱਲੀ ਵਿਖੇ ਮਿਲਣ ਪਹੁੰਚੇ। 

ਭਾਰਤ 'ਚ ਐਪਲ ਦੇ ਪਹਿਲੇ ਸਟੋਰ ਦੇ ਉਦਘਾਟਨ ਸਮੇਂ ਕੰਪਨੀ ਦੇ ਸੀਈਓ ਟਿਮ ਕੁੱਕ ਦੇ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਿਟੇਲ ਡੇਰਡਰੇ ਓ ਬ੍ਰਾਇਨ ਵੀ ਮੌਜੂਦ ਸਨ। ਲੋਕਾਂ ਦੀ ਭਾਰੀ ਭੀੜ ਦੇ ਵਿਚਕਾਰ ਇੱਕ ਵਿਅਕਤੀ ਟਿਮ ਕੁੱਕ ਲਈ ਖਾਸ ਤੋਹਫਾ ਲੈ ਕੇ ਆਇਆ ਸੀ। ਇਸ ਤੋਹਫ਼ੇ ਨੂੰ ਦੇਖ ਕੇ ਟਿਮ ਕੁੱਕ ਹੈਰਾਨ ਰਹਿ ਗਿਆ। ਤੋਹਫਾ ਦੇਖ ਕੇ ਟਿਮ ਕੁੱਕ ਨੇ ਖੁਸ਼ੀ ਨਾਲ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਇਸ ਅਣਜਾਣ ਵਿਅਕਤੀ ਨੂੰ ਗਲੇ ਲਗਾਇਆ ਅਤੇ ਤਸਵੀਰਾਂ ਵੀ ਖਿਚਵਾਈਆਂ। 

#WATCH | Apple CEO Tim Cook surprised at seeing a customer bring his old Macintosh Classic machine at the opening of India's first Apple store at Mumbai's BKC pic.twitter.com/MOY1PDk5Ug

— ANI (@ANI) April 18, 2023

ਦਰਅਸਲ ਇਹ ਅਨਜਾਣ ਵਿਅਕਤੀ ਟਿਮ ਕੁੱਕ ਲਈ 32 ਸਾਲ ਪੁਰਾਣੀ  ਮੈਕਿਨਟੋਸ਼ ਕਲਾਸਿਕ ਮਸ਼ੀਨ (Macintosh Classic Machine) ਲੈ ਕੇ ਆਇਆ। ਇਹ ਐਪਲ ਵੱਲੋਂ ਡਿਜ਼ਾਇਨ ਕੀਤੀ ਅਤੇ ਬਣਾਇਆ ਗਿਆ ਪਹਿਲਾ ਕੰਪਿਊਟਰ ਹੈ, ਜਿਸ ਨੂੰ ਕੰਪਨੀ ਨੇ ਅਕਤੂਬਰ 1990 ਵਿੱਚ ਤਿਆਰ ਕੀਤਾ ਸੀ। ਟਿਮ ਕੁੱਕ ਦੀ ਭਾਵਨਾ ਦਾ ਕਾਰਨ ਬਣਿਆ ਇਹ ਕਲਾਸਿਕ ਕੰਪਿਊਟਰ ਐਪਲ ਦੇ ਸੰਸਥਾਪਕ ਸਟੀਵ ਜੌਬਸ ਦੇ ਦਿਲ ਦੇ ਬਹੁਤ ਕਰੀਬ ਸੀ।


ਹੋਰ ਪੜ੍ਹੋ: Yo Yo Honey Singh: ਮੁੜ ਵਿਵਾਦਾਂ 'ਚ ਘਿਰੇ ਹਨੀ ਸਿੰਘ, ਜਾਣੋ ਕਿਸ ਨੇ ਗਾਇਕ ਖਿਲਾਫ ਦਰਜ ਕਰਵਾਈ ਸ਼ਿਕਾਇਤ

ਐਪਲ ਸਟੋਰ ਆਪਣੀ ਵਿਕਰੀ ਤੋਂ ਜ਼ਿਆਦਾ ਸੁਵਿਧਾਵਾਂ ਅਤੇ ਉਪਭੋਗਤਾ ਅਨੁਭਵ ਲਈ ਜਾਣਿਆ ਜਾਂਦਾ ਹੈ।ਇਹੀ ਕਾਰਨ ਹੈ ਕਿ ਮੁੰਬਈ ਵਿੱਚ ਸਥਿਤ ਪਹਿਲੇ ਐਪਲ ਸਟੋਰ ਦੇ ਉਦਘਾਟਨ ਦੌਰਾਨ ਹਜ਼ਾਰਾਂ ਲੋਕ ਪਹੁੰਚੇ।ਐਪਲ ਦੇ ਸੀਈਓ ਨੇ ਆਪਣੇ ਫੈਨਜ਼ ਨਾਲ ਖੂਬ ਤਸਵੀਰਾਂ ਖਿਚਵਾਈਆਂ ਤੇ ਮਸਤੀ ਕੀਤੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਭਾਰਤ ਵਿੱਚ ਲੋਕਾਂ ਵੱਲੋਂ ਉਨ੍ਹਾਂ ਦਾ ਸਹਿਜ ਭਾਵ ਨਾਲ ਸਵਾਗਤ ਕਰਨ 'ਤੇ ਧੰਨਵਾਦ ਕਿਹਾ। 


Related Post