ਤਸਵੀਰ ‘ਚ ਨਜ਼ਰ ਆ ਰਹੇ ਇਸ ਮਰਹੂਮ ਅਦਾਕਾਰ ਦਾ ਪੰਜਾਬ ਨਾਲ ਰਿਹਾ ਹੈ ਸਬੰਧ, ਅੱਜ ਹੈ ਇਸ ਅਦਾਕਾਰ ਦਾ ਜਨਮ ਦਿਨ, ਕੀ ਤੁਸੀਂ ਪਛਾਣਿਆ!

ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਜਨਮਦਿਨ ਹੈ । ਇਸ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਵਿਨੋਦ ਖੰਨਾ ਦਾ ਜਨਮ ਛੇ ਅਕਤੂਬਰ 1946 ‘ਚ ਪਾਕਿਸਤਾਨ ਦੇ ਪਿਛਾਵਰ ‘ਚ ਹੋਇਆ ਸੀ ।

By  Shaminder October 6th 2023 04:26 PM

ਮਰਹੂਮ ਅਦਾਕਾਰ ਵਿਨੋਦ ਖੰਨਾ (Vinod Khanna)ਦਾ ਅੱਜ ਜਨਮਦਿਨ ਹੈ । ਇਸ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਵਿਨੋਦ ਖੰਨਾ ਦਾ ਜਨਮ ਛੇ ਅਕਤੂਬਰ 1946 ‘ਚ ਪਾਕਿਸਤਾਨ ਦੇ ਪਿਛਾਵਰ ‘ਚ ਹੋਇਆ ਸੀ ।ਵਿਨੋਦ ਖੰਨਾ ਦੀ ਫ਼ਿਲਮਾਂ ‘ਚ ਦਿਲਚਸਪੀ ਸੀ ਅਤੇ ਉਨ੍ਹਾਂ ਦੇ ਪਿਤਾ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਕਿ ਉਹ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹਨ ਤਾਂ ਪਿਤਾ ਨੇ ਉਨ੍ਹਾਂ ‘ਤੇ ਬੰਦੂਕ ਤਾਨ ਦਿੱਤੀ ਸੀ ਅਤੇ ਕਿਹਾ ਸੀ ਕਿ ਜੇ ਤੁੂੰ ਫ਼ਿਲਮਾਂ ‘ਚ ਕੰਮ ਕੀਤਾ ਤਾਂ ਮੈਂ ਤੈਨੂੰ ਗੋਲੀ ਮਾਰ ਦਵਾਂਗਾ । ਇਸੇ ਦੌਰਾਨ ਵਿਨੋਦ ਖੰਨਾ ਦੀ ਮਾਂ ਨੇ ਦੋਵਾਂ ਦਰਮਿਆਨ ਆ ਕੇ ਬਚਾਅ ਕੀਤਾ ਸੀ । 


ਹੋਰ ਪੜ੍ਹੋ : 
ਰਣਜੀਤ ਬਾਵਾ ਦਾ ਨਵਾਂ ਗੀਤ ‘ਗਾਨੀ’ ਰਿਲੀਜ਼, ਰੁਬੀਨਾ ਬਾਜਵਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਵਿਨੋਦ ਖੰਨਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਵਿਨੋਦ ਖੰਨਾ ਨੇ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਸਨ । ਜਿਸ ‘ਚ ਹਮ ਤੁਮ ਔਰ ਵੋ, ਵਿਜੈ, ਦੋਸਤ ਔਰ ਦੁਸ਼ਮਣ, ਏਕ ਹਸੀਨਾ ਦੋ ਦੀਵਾਨੇ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 


ਕਰੀਅਰ ਦੇ ਸਿਖਰ ‘ਤੇ ਲਿਆ ਸੰਨਿਆਸ 

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਵਿਨੋਦ ਖੰਨਾ ਨੇ ਕਰੀਅਰ ਦੇ ਸਿਖਰ ‘ਤੇ ਆ ਕੇ ਬਾਲੀਵੁੱਡ ਇੰਡਸਟਰੀ ਨੂੰ ਅਲਵਿਦਾ ਆਖ ਦਿੱਤਾ ਸੀ ਅਤੇ ਓਸ਼ੋ ਦੇ ਆਸ਼ਰਮ ‘ਚ ਜਾ ਕੇ ਸੰਨਿਆਸੀ ਬਣ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ ਅਤੇ 1985 ‘ਚ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ ।  

 





 




Related Post