ਕ੍ਰਿਕੇਟਰ ਨਵਦੀਪ ਸੈਣੀ ਨੇ ਕਰਵਾਇਆ ਸਵਾਤੀ ਅਸਥਾਨਾ ਦੇ ਨਾਲ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ ।
ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ (Navdeep Saini )ਨੇ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ । ਉਹ 23 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ । ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨਵਦੀਪ ਨੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਤੁਹਾਡੇ ਨਾਲ ਹਰ ਰੋਜ਼ ਪਿਆਰ ਦਾ ਦਿਨ ਹੈ।
ਅੱਜ ਅਸੀਂ ਹਮੇਸ਼ਾ ਲਈ ਇਹ ਫੈਸਲਾ ਕੀਤਾ ।ਤੁਹਾਡੇ ਸਭ ਦੇ ਆਸ਼ੀਰਵਾਦ ਅਤੇ ਪਿਆਰ ਦੀ ਮੰਗ ਕਰਦੇ ਹੋਏ ਅਸੀਂ ਖ਼ਾਸ ਦਿਨ ‘ਤੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰਦੇ ਹਾਂ’।ਨਵਦੀਪ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਤੋਂ ਬਾਅਦ ਫੈਨਸ ਦੇ ਨਾਲ ਨਾਲ ਕਈ ਕ੍ਰਿਕੇਟਰ ਨੇ ਵੀ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ ।ਇਸ ਜੋੜੀ ਨੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਹੈ।

ਪਿਛਲੇ ਕਈ ਸਾਲਾਂ ਤੋਂ ਨਵਦੀਪ ਸੈਣੀ ਗਰਲ ਫ੍ਰੈਂਡ ਸਵਾਤੀ ਨੂੰ ਡੇਟ ਕਰ ਰਹੇ ਸਨ। ਜਿਸ ਤੋਂ ਬਾਅਦ ਬੀਤੇ ਦਿਨੀਂ ਇਹ ਜੋੜੀ ਵਿਆਹ ਦੇ ਬੰਧਨ 'ਚ ਬੱਝ ਗਈ ਸੀ । ਸਵਾਤੀ ਫੈਸ਼ਨ, ਯਾਤਰਾ ਅਤੇ ਲਾਈਫ ਸਟਾਈਲ ਵਲੌਗਰ ਹੈ ।ਨਵਦੀਪ ਸੈਣੀ ਨੇ ਟੀਮ ਇੰਡੀਆ ਦੇ ਲਈ ਆਪਣਾ ਇੰਟਰਨੈਸ਼ਨਲ ਡੈਬਿਊ ਸਾਲ 2019‘ਚ ਹੋਏ ਵੈਸਟ ਇੰਡੀਜ਼ ਦੇ ਦੌਰੇ ‘ਤੇ ਟੀ ਟਵੈਂਟੀ ਮੁਕਾਬਲੇ ‘ਚ ਕੀਤਾ ਸੀ ।
ਪਰ 2021 ਤੋਂ ਬਾਅਦ ਹਲੇ ਤੱਕ ਉਨ੍ਹਾਂ ਨੂੰ ਟੀਮ ਇੰਡੀਆ ਦੇ ਲਈ ਕੋਈ ਵੀ ਇੰਟਰਨੈਸ਼ਨਲ ਮੁਕਾਬਲਾ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ।
ਹੋਰ ਪੜ੍ਹੋ :