ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਖਾਣੇ ਦਾ ਅਨੰਦ ਲੈਂਦੇ ਆਏ ਨਜ਼ਰ
ਦਿਲਜੀਤ ਦੋਸਾਂਝ ਆਪਣੇ ਪ੍ਰੋਜੈਕਟਸ ਦੇ ਬਾਰੇ ਅਕਸਰ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਉਹ ਪ੍ਰਸ਼ੰਸਕਾਂ ਦੇ ਨਾਲ ਆਪਣੀ ਮੌਜ ਮਸਤੀ ਦੇ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ। ਜਿਸ ‘ਚ ਉਹ ਖਾਣੇ ਦਾ ਅਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ ।
ਦਿਲਜੀਤ ਦੋਸਾਂਝ (Diljit Dosanjh) ਆਪਣੇ ਪ੍ਰੋਜੈਕਟਸ ਦੇ ਬਾਰੇ ਅਕਸਰ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਉਹ ਪ੍ਰਸ਼ੰਸਕਾਂ ਦੇ ਨਾਲ ਆਪਣੀ ਮੌਜ ਮਸਤੀ ਦੇ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ। ਜਿਸ ‘ਚ ਉਹ ਖਾਣੇ ਦਾ ਅਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ।
_4ab15d4668ee541fd1b07d38d3402618_1280X720.webp)
ਹੋਰ ਪੜ੍ਹੋ : ਜੈਸਮੀਨ ਅਖਤਰ ਪਤੀ ਦੇ ਨਾਲ ਫਰਾਂਸ ‘ਚ ਵੈਕੇਸ਼ਨ ‘ਤੇ ਗਈ, ਤਸਵੀਰਾਂ ਗਾਇਕਾ ਨੇ ਕੀਤੀਆਂ ਸਾਂਝੀਆਂ
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਕੁਦਰਤ ਦੇ ਨਜ਼ਦੀਕ ਖੁੱਲੇ ਅਸਮਾਨ ਦੇ ਥੱਲੇ ਖਾਣੇ ਦਾ ਅਨੰਦ ਮਾਣ ਰਹੇ ਹਨ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਆਪਣੇ ਕਮਰੇ ਦੀਆਂ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ ।
ਦਿਲਜੀਤ ਦੋਸਾਂਝ ਦੀ ‘ਜੋੜੀ’ ਫ਼ਿਲਮ ਹੋਈ ਰਿਲੀਜ਼
ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋੜੀ’ ਰਿਲੀਜ਼ ਹੋਈ ਹੈ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਨਿਮਰਤ ਖਹਿਰਾ ਅਤੇ ਦਿਲਜੀਤ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਦੀ ਸਰਗੁਨ ਮਹਿਤਾ ਦੇ ਨਾਲ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਰਿਲੀਜ਼ ਹੋਈ ਸੀ ।
-(1280-×-720px)-(2)_4ec568e7ecbd06e68b43207eaa9ac34f_1280X720.webp)
ਇਸ ਫ਼ਿਲਮ ‘ਚ ਗੁਰਪ੍ਰੀਤ ਭੰਗੂ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਸੀ । ਦਿਲਜੀਤ ਦੋਸਾਂਝ ਜਿੱਥੇ ਪੰਜਾਬੀ ਫ਼ਿਲਮਾਂ ‘ਚ ਸਰਗਰਮ ਹਨ, ਉੱਥੇ ਹੀ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਵਿਖਾ ਚੁੱਕੇ ਹਨ ।