ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਦੇ ਵਿਆਹ ‘ਚ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਵੀ ਪੁੱਜੇ, ਵੀਡੀਓ ਆਇਆ ਸਾਹਮਣੇ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਚਨਾ ਪੂਰਨ ਸਿੰਘ, ਕਪਿਲ ਸ਼ਰਮਾ ਇਸ ਵਿਆਹ ‘ਚ ਪਹੁੰਚੇ ਹੋਏ ਹਨ ਅਤੇ ਮੀਡੀਆ ਕਰਮੀਆਂ ਨੂੰ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ ।

By  Shaminder April 26th 2024 10:54 AM

ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ(Aarti Singh) ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਇਸ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਕਈ ਮਹਿਮਾਨ ਪੁੱਜੇ ਹੋਏ ਹਨ । ਇਸ ਦੇ ਨਾਲ ਹੀ ਕਪਿਲ ਸ਼ਰਮਾ ਵੀ ਆਪਣੇ ਸਾਥੀ ਕਲਾਕਾਰ ਦੀ ਭੈਣ ਦੇ ਵਿਆਹ ‘ਚ ਪਹੁੰਚੇ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

ਹੋਰ ਪੜੋ  : ਜਸਬੀਰ ਜੱਸੀ ਨੇ ਮੁੜ ਤੋਂ ਕੀਤਾ ਟਵੀਟ ਕਿਹਾ 'ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਡਟ ਕੇ ਖੜਾਂਗਾ'

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਚਨਾ ਪੂਰਨ ਸਿੰਘ, ਕਪਿਲ ਸ਼ਰਮਾ ਇਸ ਵਿਆਹ ‘ਚ ਪਹੁੰਚੇ ਹੋਏ ਹਨ ਅਤੇ ਮੀਡੀਆ ਕਰਮੀਆਂ ਨੂੰ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ ।ਬੀਤੇ ਦਿਨ ਆਰਤੀ ਦੇ ਵਿਆਹ ਦੀਆਂ ਰਸਮਾਂ ਦੇ ਕਈ ਵੀਡੀਓਜ਼ ਸਾਹਮਣੇ ਆਏ ਸਨ । ਜਿਸ ‘ਚ ਅਦਾਕਾਰਾ ਨੱਚਦੀ ਹੋਈ ਨਜ਼ਰ ਆਈ ਸੀ ।


ਇਸ ਤੋਂ ਇਲਾਵਾ ਲਾੜੀ ਦੀ ਭਾਬੀ ਕਸ਼ਮੀਰਾ ਸ਼ਾਹ ਅਤੇ ਭਰਾ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਖੂਬ ਰੌਣਕਾਂ ਲਾਈਆਂ ਸਨ । ਸੰਗੀਤ ਸਮਾਰੋਹ ‘ਚ ਉਸ ਵੇਲੇ ਮਾਹੌਲ ਭਾਵੁਕ ਹੋ ਗਿਆ ਸੀ ਜਦੋਂ ਆਰਤੀ ਨੇ ਗੀਤ ‘ਤੇਰਾ ਜਹਾਂ ਕੋਈ ਨਹੀਂ’ ਗੀਤ ‘ਤੇ ਪਰਫਾਰਮ ਕੀਤਾ ਸੀ ।ਦੱਸ ਦਈਏ ਕਿ ਵਿਆਹ ‘ਚ ਕ੍ਰਿਸ਼ਨਾ ਅਭਿਸ਼ੇਕ ਦੇ ਮਾਮਾ ਗੋਵਿੰਦਾ ਵੀ ਪੁੱਜੇ ਸਨ । ਪਰ ਗੋਵਿੰਦਾ ਵਿਆਹ ਦੀਆਂ ਹੋਰਨਾਂ ਰਸਮਾਂ ‘ਚ ਦਿਖਾਈ ਨਹੀਂ ਸਨ ਦਿੱਤੇ ।

View this post on Instagram

A post shared by Voompla (@voompla)





Related Post