ਅਦਾਕਾਰ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਜਲਦ ਕਰਵਾਉਣ ਜਾ ਰਹੀ ਵਿਆਹ, ਜਾਣੋ ਕਿਸ ਨਾਲ ਲਵੇਗੀ ਫੇਰੇ

Reported by: PTC Punjabi Desk | Edited by: Shaminder  |  February 02nd 2024 01:34 PM |  Updated: February 02nd 2024 01:34 PM

ਅਦਾਕਾਰ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਜਲਦ ਕਰਵਾਉਣ ਜਾ ਰਹੀ ਵਿਆਹ, ਜਾਣੋ ਕਿਸ ਨਾਲ ਲਵੇਗੀ ਫੇਰੇ

ਅਦਾਕਾਰ ਗੋਵਿੰਦਾ ਆਪਣੇ ਮਸਤ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇੱਕ ਵਾਰ ਮੁੜ ਤੋਂ ਅਦਾਕਾਰ ਗੋਵਿੰਦਾ (Govinda) ਚਰਚਾ ‘ਚ ਹਨ । ਜਿਸ ਦਾ ਕਾਰਨ ਉਨ੍ਹਾਂ ਦੀ ਕੋਈ ਫ਼ਿਲਮ ਨਹੀਂ ਹੈ । ਬਲਕਿ ੳਨ੍ਹਾਂ ਦੀ ਭਾਣਜੀ ਆਰਤੀ ਸਿੰਘ ਹੈ, (Arti Singh)ਜਿਸ ਦੇ ਵਿਆਹ (Wedding) ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਆਰਤੀ ਸਿੰਘ ਜਲਦ ਹੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਆਓ ਜਾਣਦੇ ਹਾਂ ਉਹ ਕਿਹੜਾ ਸ਼ਖਸ ਹੈ ਜਿਸ ਦੇ ਨਾਲ ਅਦਾਕਾਰ ਦੀ ਭਾਣਜੀ ਵਿਆਹ ਕਰਵਾਉਣ ਜਾ ਰਹੀ ਹੈ।ਕਿਉਂਕਿ ਉਸ ਦੀ ਵੈਡਿੰਗ ਡਿਟੇਲ ਸਾਹਮਣੇ ਆ ਗਈ ਹੈ। 

Arti Singh.jpg

ਹੋਰ ਪੜ੍ਹੋ  : ਅਦਾਕਾਰਾ ਪੂਨਮ ਪਾਂਡੇ ਦਾ ਸਰਵਾਈਕਲ ਕੈਂਸਰ ਦੇ ਕਾਰਨ ਦਿਹਾਂਤ

ਦੀਪਕ ਚੌਹਾਨ ਨਾਲ ਕਰਵਾਏਗੀ ਵਿਆਹ  

 ਆਰਤੀ ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਹੈ ਤੇ ਗੋਵਿੰਦਾ ਦੀ ਭਾਣਜੀ ਹੈ।ਆਰਤੀ ਜਲਦ ਹੀ ਆਪਣੇ ਬੁਆਏ ਫ੍ਰੈਂਡ ਦੀਪਕ ਚੌਹਾਨ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਦੋਵੇਂ ਇਸੇ ਸਾਲ ਕਿਸੇ ਵੀ ਮਹੀਨੇ ਵਿਆਹ ਕਰਵਾ ਸਕਦੇ ਹਨ ।ਦੋਵੇਂ ਇਸ ਵੇਲੇ ਵੈਡਿੰਗ ਡੈਸਟੀਨੇਸ਼ਨ ਪਲਾਨ ਕਰ ਰਹੇ ਹਨ । ਖ਼ਬਰਾਂ ਮੁਤਾਬਕ ਦੋਵੇਂ ਮੁੰਬਈ ‘ਚ ਵਿਆਹ ਕਰਵਾਉਣਗੇ।ਆਰਤੀ ਸਿੰਘ ਦੀ ਵੈਡਿੰਗ ਪਾਰਟੀ ਵੀ ਕਾਫੀ ਗ੍ਰੈਂਡ ਹੋਣ ਵਾਲੀ ਹੈ। ਜਿਸ ‘ਚ ਇੰਡਸਟਰੀ ਦੇ ਕਈ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।

 Arti singh wedding.jpg

 ਇਹ ਵਿਆਹ ਪੰਜਾਬੀ ਰੀਤੀ ਰਿਵਾਜ਼ ਮੁਤਾਬਕ ਹੋਵੇਗਾ ।ਵਿਆਹ ‘ਚ ਉਹ ਆਪਣੇ ਬਿੱਗ ਬੌਸ ਵਾਲੇ ਦੋਸਤਾਂ ਨੂੰ ਵੀ ਬੁਲਾਉਣਾ ਚਾਹੁੰਦੀ ਹੈ।ਇਸ ਤੋਂ ਪਹਿਲਾਂ ਅਦਾਕਾਰਾ ਬੈਚਲਰ ਪਾਰਟੀ ਕਰਨਾ ਚਾਹੁੰਦੀ ਹੈ। ਜਿਸ ਦੇ ਲਈ ਉਹ ਪਲਾਨ ਵੀ ਕਰ ਰਹੀ ਹੈ। ਵਿਆਹ ‘ਚ ਅਦਾਕਾਰ ਸਲਮਾਨ ਖ਼ਾਨ ਦੇ ਸ਼ਾਮਿਲ ਹੋਣ ਦੀ ਵੀ ਉਮੀਦ ਹੈ।ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ ਦੇ ਪਰਿਵਾਰ ਵੱਲੋਂ ਵੀ ਇਸ ਵਿਆਹ ‘ਚ ਸ਼ਾਮਿਲ ਹੋਣ ਦੀ ਉਮੀਦ ਹੈ।ਆਰਤੀ ਸਿੰਘ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਵਿਆਹ ਬਾਰੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣਾ ਚਾਹੁੰਦੀ ਹੈ। ਹੁਣ ਲੱਗਦਾ ਹੈ ਕਿ ਅਦਾਕਾਰਾ ਦਾ ਇਹ ਸੁਫ਼ਨਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network