ਮਰਹੂਮ ਅਦਾਕਾਰਾ ਨਰਗਿਸ ਦੱਤ ਦਾ ਜਨਮਦਿਨ ਅੱਜ, ਕੈਂਸਰ ਕਾਰਨ ਹੋਈ ਸੀ ਮੌਤ, ਜਿਉਂਦੇ ਜੀ ਨਹੀਂ ਸੀ ਪੂਰੀ ਹੋਈ ਇਹ ਖੁਹਾਇਸ਼
ਨਰਗਿਸ ਦੱਤ ਹਿੰਦੀ ਫਿਲਮਾਂ ਦੀ ਬਕਮਾਲ ਅਦਾਕਾਰਾ ਸੀ। ਅੱਜ ਅਦਾਕਾਰਾ ਦਾ ਅੱਜ ਜਨਮਦਿਨ ਹੈ। ਆਓ ਜਾਣਦੇ ਹਾਂ ਕਿ ਅਦਾਕਾਰਾ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ ਤੇ ਉਨ੍ਹਾਂ ਦੀ ਆਖਰੀ ਖੁਹਾਇਸ਼ ਬਾਰੇ ਜੋ ਕਿ ਅਧੂਰੀ ਰਹਿ ਗਈ।
Nargis Dutt Birth anniversary : ਨਰਗਿਸ ਦੱਤ ਹਿੰਦੀ ਫਿਲਮਾਂ ਦੀ ਬਕਮਾਲ ਅਦਾਕਾਰਾ ਸੀ। ਅੱਜ ਅਦਾਕਾਰਾ ਦਾ ਅੱਜ ਜਨਮਦਿਨ ਹੈ। ਆਓ ਜਾਣਦੇ ਹਾਂ ਕਿ ਅਦਾਕਾਰਾ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ ਤੇ ਉਨ੍ਹਾਂ ਦੀ ਆਖਰੀ ਖੁਹਾਇਸ਼ ਬਾਰੇ ਜੋ ਕਿ ਅਧੂਰੀ ਰਹਿ ਗਈ।
ਨਰਗਿਸ ਦੱਤ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਮਦਰ ਇੰਡੀਆ, ਅਵਾਰਾ, ਮਿਸਟਰ 420, ਚੋਰੀ ਚੋਰੀ, ਅੰਦਾਜ਼ ਵਰਗੀ ਕਈ ਸ਼ਾਨਦਾਰ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਸੀ । ਨਰਗਿਸ ਰਾਜ ਸਭਾ ਲਈ ਨਾਮੀਨੇਟ ਹੋਣ ਵਾਲੀ ਪਹਿਲੀ ਅਦਾਕਾਰਾ ਸੀ ।

ਨਰਗਿਸ ਦੇ ਬਚਪਨ ਦਾ ਨਾਂਅ ਫਾਤਿਮਾ ਰਾਸ਼ਿਦ ਸੀ। ਨਰਗਿਸ ਦਾ ਕਰੀਅਰ ਬਤੌਰ ਚਾਈਲਡ ਆਰਟਿਸਟ ਦੇ ਤੌਰ ਤੇ ਕੀਤਾ ਸੀ ਉਦੋਂ ਉਨ੍ਹਾਂ ਦੀ ਉਮਰ ਸਿਰਫ 6 ਸਾਲ ਸੀ। ਨਰਗਿਸ ਨੇ 1942 ਵਿੱਚ ਆਈ ਫ਼ਿਲਮ ਤਮੰਨਾ ਵਿੱਚ ਲੀਡ ਰੋਲ ਕੀਤਾ ਸੀ ਪਰ ਜਿਸ ਫ਼ਿਲਮ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ ਉਹ ਫਿਲਮ ‘ਮਦਰ ਇੰਡੀਆ’ ਸੀ । ਸਾਲ 1981 ਦੀ ਤਾਰੀਖ 3 ਮਈ ਹਿੰਦੀ ਫ਼ਿਲਮੀ ਜਗਤ ਦੇ ਲਈ ਦੁਖਦਾਇਕ ਖ਼ਬਰ ਲੈ ਕੇ ਆਇਆ। ਤਿੰਨ ਮਈ ਨੂੰ ਦਿੱਗਜ ਐਕਟਰੈੱਸ ਨਰਗਿਸ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਮੁਰੀਦ ਹੋਏ ਨਿਊ ਜਰਸੀ ਦੇ ਗਵਰਨਰ, ਗਾਇਕ ਦੀ ਕੀਤੀ ਸ਼ਲਾਘਾ
ਨਰਗਿਸ ਦੱਤ ਨੂੰ ਆਪਣੇ ਪੁੱਤਰ ਸੰਜੇ ਦੱਤ ਨਾਲ ਬਹੁਤ ਪਿਆਰ ਸੀ । ਉਹ ਆਪਣੇ ਪੁੱਤਰ ਨੂੰ ਸੁਪਰ ਸਟਾਰ ਬਣਦੇ ਹੋਏ ਦੇਖਣਾ ਚਾਹੁੰਦੀ ਸੀ । ਪਰ ਸੰਜੇ ਦੀ ਫ਼ਿਲਮ ‘ਰੌਕੀ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੈਂਸਰ ਨਾਲ ਨਰਗਿਸ ਦੀ ਮੌਤ ਹੋ ਗਈ ਸੀ । ਨਰਗਿਸ ਦੱਤ ਦੀ ਇਹ ਖੁਹਾਇਸ਼ ਪੂਰੀ ਨਹੀਂ ਸੀ ਹੋ ਪਾਈ।