ਦਿਲਜੀਤ ਦੋਸਾਂਝ ਦੇ ਮੁਰੀਦ ਹੋਏ ਨਿਊ ਜਰਸੀ ਦੇ ਗਵਰਨਰ, ਗਾਇਕ ਦੀ ਕੀਤੀ ਸ਼ਲਾਘਾ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਗਾਇਕ ਦੀ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿਚਾਲੇ ਨਿਊ ਜਰਸੀ ਦੇ ਗਵਰਨਰ ਵੀ ਦਿਲਜੀਤ ਦੇ ਗੀਤਾਂ ਦੇ ਮੁਰੀਦ ਹੋ ਗਏ ਹਨ।

Written by  Pushp Raj   |  June 01st 2024 07:12 PM  |  Updated: June 01st 2024 07:12 PM

ਦਿਲਜੀਤ ਦੋਸਾਂਝ ਦੇ ਮੁਰੀਦ ਹੋਏ ਨਿਊ ਜਰਸੀ ਦੇ ਗਵਰਨਰ, ਗਾਇਕ ਦੀ ਕੀਤੀ ਸ਼ਲਾਘਾ

New Jersey Governor became fan of Diljit Dosanjh : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਗਾਇਕ ਦੀ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿਚਾਲੇ ਨਿਊ ਜਰਸੀ ਦੇ ਗਵਰਨਰ ਵੀ ਦਿਲਜੀਤ ਦੇ ਗੀਤਾਂ ਦੇ ਮੁਰੀਦ ਹੋ ਗਏ ਹਨ। 

ਦੱਸ ਦਈਏ ਕਿ ਦਿਲਜੀਤ ਦਾ ਦਿਲ ਇਲੂਮਿਨਾਟੀ ਟੂਰ ਲਗਾਤਾਰ ਸੁਰਖੀਆਂ ਵਿੱਚ ਹਨ। ਗਾਇਕ ਦੇ ਇਸ ਮਿਊਜ਼ਿਕਲ ਟੂਰ ਦੇ ਸਾਰੇ ਸ਼ੋਅ ਸੋਲਡ ਆਊਟ ਚੱਲ ਰਹੇ ਹਨ ਤੇ ਹਜ਼ਾਰਾਂ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਗਾਇਕ ਦੇ ਫੈਨਜ਼ ਉਨ੍ਹਾਂ ਦੇ ਇਸ ਮਿਊਜ਼ਿਕਲ ਟੂਰ ਨੂੰ ਵੇਖਣ ਪਹੁੰਚ ਰਹੇ ਹਨ। 

ਇਸ ਵਿਚਾਲੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਗਈ ਹੈ। ਫਿਲ ਮਰਫੀ ਨੇ ਕਿਹਾ ਦੋਸਾਂਝ ਦੀ ਅਮਰੀਕਾ ਵਿੱਚ ਸਫਲਤਾ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ। ਗਵਰਨਰ ਵੱਲੋਂ ਅਮਰੀਕਾ ਵਿੱਚ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਸੋਲਡ ਹੋਣ ਤੇ ਨਾਂ ਸਿਰਫ ਤਾਰੀਫ ਕੀਤੀ ਸਗੋਂ ਉਸ ਦਾ ਧੰਨਵਾਦ ਵੀ ਕੀਤਾ।

ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਵੱਖ-ਵੱਖ ਸਰੋਤਿਆਂ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ, ਮਰਫੀ ਨੇ ਲਿਖਿਆ, ਤੁਹਾਡਾ ਧੰਨਵਾਦ, @diljitdosanjh। ਇਸ ਪੋਸਟ ਵਿੱਚ ਮਰਫੀ ਨੇ ਪਿਛਲੀ ਰਾਤ @PruCenter ਵਿਖੇ ਉਨ੍ਹਾਂ ਦੇ ਸੋਲਡ ਸ਼ੋਅ ਦੇ ਨਾਲ ਨਿਊ ਜਰਸੀ ਵਿੱਚ ਤੁਹਾਡਾ ਟੂਰ ਨੂੰ ਲਿਆਉਣ ਲਈ। ਦਿਲਜੀਤ ਦੀ ਸਫਲਤਾ ਯੂ.ਐਸ. ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ, ਜਿਸ ਵਿੱਚ ਨਿਊ ਜਰਸੀ ਦੇ ਹਜ਼ਾਰਾਂ ਲੋਕ ਵੀ ਸ਼ਾਮਲ ਹਨ ਜੋ ਉਨ੍ਹਾਂ ਦੇ ਸੰਗੀਤ 'ਤੇ ਨੱਚਦੇ ਹੋਏ ਨਜ਼ਰ ਆਏ। ਪੋਸਟ ਦੇ ਆਖਿਰ ਵਿੱਚ ਮਰਫੀ ਨੇ ਲਿਖਿਆ, 'Punjabi aa gaye!'

ਗਾਇਕ ਦਿਲਜੀਤ ਦੋਸਾਂਝ ਨੇ ਵੀ ਨਿਊ ਜਰਸੀ ਦੇ ਗਵਰਨਰ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਧੰਨਵਾਦ ਕਿਹਾ ਤੇ ਲਿਖਿਆ PYAR PYAR PYAR 😇🙏🏽 Tonight NEWARK 🇺🇸. ' ਗਾਇਕ ਨੇ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ। 

ਹੋਰ ਪੜ੍ਹੋ : ਆਰ ਮਾਧਵਨ ਦੇ ਜਨਮਦਿਨ ਮੌਕੇ ਪਤਨੀ ਸਰਿਤਾ ਨੇ ਅਦਾਕਾਰ ਨੂੰ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਵੇਖੋ ਵੀਡੀਓ

ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਗਾਇਕ ਦੀ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, ' ਏਕ ਹੀ ਦਿਲ ਹੈ ਦਿਲਜੀਤ- ਕਿਤਨੀ ਬਾਰ ਜਿੱਤੋਗੇ। ' ਇੱਕ ਹੋਰ ਯੂਜ਼ਰ ਨੇ ਲਿਖਿਆ, 'ਸੱਚੀ ਭਾਜੀ ਬੱਚੇ ਰੱਬ ਦਾ ਰੂਪ ਹੁੰਦੇ ਹਨ ਤੇ ਬੱਚਿਆਂ ਦਾ ਸਤਿਕਾਰ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। '

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network