ਆਰ ਮਾਧਵਨ ਦੇ ਜਨਮਦਿਨ ਮੌਕੇ ਪਤਨੀ ਸਰਿਤਾ ਨੇ ਅਦਾਕਾਰ ਨੂੰ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਵੇਖੋ ਵੀਡੀਓ

ਬਾਲੀਵੁੱਡ ਅਦਾਕਾਰ ਆਰ ਮਾਧਵਨ ਤਾਮਿਲ ਅਤੇ ਹਿੰਦੀ ਸਿਨੇਮਾ ਦੋਵਾਂ ਵਿੱਚ ਬਹੁਤ ਮਸ਼ਹੂਰ ਹਨ। ਅੱਜ ਆਰ ਮਾਧਵਨ ਆਪਣੇ ਜਨਮਦਿਨ ਮਨਾ ਰਹੇ ਹਨ ਤੇ ਇਸ ਖਾਸ ਮੌਕੇ ਉੱਤੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਖਾਸ ਮੌਕੇ ਉੱਤੇ ਆਰ ਮਾਧਵਨ ਦੀ ਪਤਨੀ ਨੇ ਵੀ ਉਨ੍ਹਾਂ ਨੇ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ।

Written by  Pushp Raj   |  June 01st 2024 06:36 PM  |  Updated: June 01st 2024 06:36 PM

ਆਰ ਮਾਧਵਨ ਦੇ ਜਨਮਦਿਨ ਮੌਕੇ ਪਤਨੀ ਸਰਿਤਾ ਨੇ ਅਦਾਕਾਰ ਨੂੰ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਵੇਖੋ ਵੀਡੀਓ

R Madhavan wife on his Birthday : ਬਾਲੀਵੁੱਡ ਅਦਾਕਾਰ ਆਰ ਮਾਧਵਨ ਤਾਮਿਲ ਅਤੇ ਹਿੰਦੀ ਸਿਨੇਮਾ ਦੋਵਾਂ ਵਿੱਚ ਬਹੁਤ ਮਸ਼ਹੂਰ ਹਨ। ਅੱਜ ਆਰ ਮਾਧਵਨ ਆਪਣੇ ਜਨਮਦਿਨ ਮਨਾ ਰਹੇ ਹਨ ਤੇ ਇਸ ਖਾਸ ਮੌਕੇ ਉੱਤੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਖਾਸ ਮੌਕੇ ਉੱਤੇ ਆਰ ਮਾਧਵਨ ਦੀ ਪਤਨੀ ਨੇ ਵੀ ਉਨ੍ਹਾਂ ਨੇ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਹਿੰਦੀ ਤੇ ਸਾਊਥ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਨਾਲ ਫੈਨਜ਼ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਚੁੱਕੇ ਹਨ। ਸਾਲ 2001 'ਚ ਰਿਲੀਜ਼ ਹੋਈ ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' ਤੋਂ ਆਰ ਮਾਧਵਨ ਨੂੰ ਬਾਲੀਵੁੱਡ ਵਿੱਚ ਖਾਸ ਪਛਾਣ ਹੈ। ਇਸ 'ਚ ਉਸ ਨੇ ਮੈਡੀ ਦਾ ਕਿਰਦਾਰ ਨਿਭਾਇਆ ਸੀ।

ਇਸ ਫਿਲਮ ਤੋਂ ਬਾਅਦ ਮਾਧਵਨ ਪੂਰੇ ਦੇਸ਼ 'ਚ ਰੋਮਾਂਟਿਕ ਹੀਰੋ ਵਜੋਂ ਮਸ਼ਹੂਰ ਹੋ ਗਏ। ਉਨ੍ਹਾਂ ਨੂੰ 'ਚਾਕਲੇਟ ਬੁਆਏ' ਦਾ ਟੈਗ ਮਿਲਿਆ ਅਤੇ ਇਸ ਫਿਲਮ ਨੇ ਉਨ੍ਹਾਂ ਦੇ ਕਰੀਅਰ ਨੂੰ ਚੰਗਾ ਮੁਕਾਮ ਮਿਲਿਆ। ਫਿਲਮ 'ਚ ਦੀਆ ਮਿਰਜ਼ਾ ਨਾਲ ਉਨ੍ਹਾਂ ਦੀ ਜੋੜੀ ਹਿੱਟ ਰਹੀ ਸੀ। ਇਸ ਫਿਲਮ ਦੇ ਗੀਤ ਵੀ ਅੱਜ ਤੱਕ ਬਲਾਕਬਸਟਰ ਹਿੱਟ ਰਹੇ ਹਨ।

ਅੱਜ ਅਦਾਕਾਰ ਦੇ ਜਨਮਦਿਨ ਦੇ ਮੌਕੇ ਉੱਤੇ ਉਸ ਦੀ ਪਤਨੀ ਸਰਿਤਾ ਨੇ ਵੀ ਉਨ੍ਹਾਂ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉੱਤੇ ਸਰਿਤਾ ਨੇ ਆਪਣੇ ਪਤੀ ਆਰ ਮਾਧਵਨ ਦੀਆਂ ਕੁਝ ਤਸਵੀਰਾਂ ਦੇ ਨਾਲ ਇੱਕ ਵੀਡੀਓ ਤਿਆਰ ਕਰਕੇ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ, ਵੇਖੋ ਤਸਵੀਰਾਂ

ਇਸ ਵੀਡੀਓ ਦੇ ਨਾਲ ਸਰਿਤਾ ਨੇ ਮਾਧਵਨ ਨੂੰ ਇੱਕ ਚੰਗੇ ਤੇ ਹੈਂਡਸਮ ਵਿਅਕਤੀ, ਚੰਗੇ ਅਦਾਕਾਰ , ਚੰਗੇ ਕੁੱਕ, ਚੰਗੇ ਪਤੀ ਤੇ ਚੰਗੇ ਪਿਤਾ ਤੇ ਬੇਟੇ ਵਜੋਂ ਪੇਸ਼ ਕੀਤਾ ਹੈ। ਇਸ ਖਾਸ ਕੈਪਸ਼ਨ ਦੇ ਨਾਲ-ਨਾਲ ਸਰਿਤਾ ਨੇ ਆਰ ਮਾਧਵਨ ਨੂੰ ਬਹੁਤ ਹੀ ਪਿਆਰ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੱਸ ਦਈਏ ਕਿ ਆਰ ਮਾਧਵਨ ਤੇ ਸਰਿਤਾ ਨੇ ਲਵ-ਮੈਰਿਜ਼ ਕੀਤੀ ਹੈ। ਸਰਿਤਾ ਤੇ ਆਰ ਮਾਧਵਨ ਦਾ ਇੱਕ ਬੇਟਾ ਵੀ ਹੈ ਜੋ ਕਿ ਇੱਕ ਚੰਗਾ ਸਵੀਮਰ ਵੀ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network