ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ , ਵੇਖੋ ਤਸਵੀਰਾਂ

ਅੱਜ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਸਣੇ 8 ਸੂਬਿਆਂ ਵਿੱਚ ਵੋਟਿੰਗ ਹੋ ਰਹੀ ਹੈ। ਇਸ ਖਾਸ ਮੌਕੇ ਉੱਤੇ ਲੋਕ ਆਪਣੇ ਨੇੜਲੇ ਪੋਲਿੰਗ ਬੂਥ ਉੱਤੇ ਵੋਟਿੰਗ ਹੋ ਰਹੀ ਹੈ। ਇਸ ਵਿਚਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਹਾਲ ਹੀ ਵਿੱਚ ਪੋਲਿੰਗ ਬੂਥ ਪਹੁੰਚੇ। ਜਿੱਥੋਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Written by  Pushp Raj   |  June 01st 2024 02:14 PM  |  Updated: June 01st 2024 02:14 PM

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ , ਵੇਖੋ ਤਸਵੀਰਾਂ

Sidhu Moosewala's father Balkaur Singh cast vote : ਅੱਜ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਸਣੇ 8 ਸੂਬਿਆਂ ਵਿੱਚ ਵੋਟਿੰਗ ਹੋ ਰਹੀ ਹੈ। ਇਸ ਖਾਸ ਮੌਕੇ ਉੱਤੇ ਲੋਕ ਆਪਣੇ ਨੇੜਲੇ ਪੋਲਿੰਗ ਬੂਥ ਉੱਤੇ ਵੋਟਿੰਗ ਹੋ ਰਹੀ ਹੈ।

ਵੋਟਿੰਗ ਦੀ ਇਹ ਪ੍ਰਕੀਰਿਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਵਿਚਾਲੇ ਵੱਡੀ ਗਿਣਤੀ ਵਿੱਚ  ਕਈ ਪਾਲੀਵੁੱਡ ਸਿਤਾਰੇ ਵੀ ਵੋਟ ਦੇਣ ਪਹੁੰਚੇ। ਇਨ੍ਹਾਂ ਵਿੱਚ ਕਰਮਜੀਤ ਅਨਮੋਲ, ਸਣੇ ਕਈ ਸਿਤਾਰੇ ਪਹੁੰਚੇ ।

ਇਸ ਵਿਚਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ  ਬਲਕੌਰ ਸਿੰਘ ਵੀ ਹਾਲ ਹੀ ਵਿੱਚ ਪੋਲਿੰਗ ਬੂਥ ਪਹੁੰਚੇ।  ਇਸ ਦੌਰਾਨ ਉਨ੍ਹਾਂ ਨੇ ਵੋਟ ਪਾ ਕੇ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਦੌਰਾਨ ਪੋਲਿੰਗ ਬੂਥ ਤੋਂ ਬਾਪੂ ਬਲਕੌਰ ਸਿੰਘ ਦੀਆਂ ਕਈ ਤਸਵੀਰਾਂ  ਸਾਹਮਣੇ ਆਈਆਂ ਹਨ। 

ਹੋਰ ਪੜ੍ਹੋ : ਲਿਫਟ 'ਚ ਫਸੀ ਪ੍ਰਿਯੰਕਾ ਚੋਪੜਾ ਦੀ ਹੀਲ, ਵੀਡੀਓ ਵੇਖ ਕੇ ਹੈਰਾਨ ਹੋਏ ਲੋਕ 

ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦੇ ਪਿਤਾ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਬਾਪੂ ਬਲਕੌਰ ਸਿੰਘ ਦੇ ਜ਼ਜਬੇ ਨੂੰ ਸਲਾਮ ਕਰ ਰਹੇ ਹਨ ਕਿ ਉਹ ਔਖੇ ਸਮੇਂ ਵਿੱਚ ਹਿੰਮਤ ਕਾਇਮ ਰੱਖ ਕੇ ਆਪਣੇ ਪੁੱਤ ਲਈ ਇਨਸਾਫ ਲਈ ਸੰਘਰਸ਼ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network