ਫੈਨ ਦੀ ਇਸ ਹਰਕਤ ਤੋਂ ਪਰੇਸ਼ਾਨ ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਅੱਧ ਵਿਚਾਲੇ ਰੋਕਿਆ ਲਾਈਵ ਕੰਸਰਟ, ਵੇਖੋ ਵੀਡੀਓ
ਪਾਕਿਸਤਾਨੀ ਗਾਇਕ ਆਤਿਫ ਅਸਲਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਤੇ ਲਾਈਵ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਇੱਕ ਫੈਨ ਉਨ੍ਹਾਂ ‘ਤੇ ਪੈਸੇ ਸੁੱਟ ਦਿੰਦਾ ਹੈ ।
ਪਾਕਿਸਤਾਨੀ ਗਾਇਕ ਆਤਿਫ ਅਸਲਮ (Atif Aslam) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਤੇ ਲਾਈਵ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਇੱਕ ਫੈਨ ਉਨ੍ਹਾਂ ‘ਤੇ ਪੈਸੇ ਸੁੱਟ ਦਿੰਦਾ ਹੈ । ਇਹ ਵੇਖ ਕੇ ਗਾਇਕ ਨਰਾਜ਼ ਹੋ ਜਾਂਦਾ ਹੈ ਅਤੇ ਉਸੇ ਵੇਲੇ ਗਾਉਣਾ ਬੰਦ ਕਰ ਦਿੰਦਾ ਹੈ ਅਤੇ ਆਪਣੇ ਸਾਜ਼ੀਆਂ ਨੂੰ ਸਾਜ਼ ਵਜਾਉਣਾ ਬੰਦ ਕਰਨ ਲਈ ਆਖ ਦਿੰਦਾ ਹੈ ।
ਹੋਰ ਪੜ੍ਹੋ : ਰਾਖੀ ਸਾਵੰਤ ਹੁਣ ਪੰਜਾਬ ਦੇ ਮੁੰਡੇ ਦੇ ਨਾਲ ਕਰਵਾਉਣਾ ਚਾਹੁੰਦੀ ਵਿਆਹ, ਅਫਸਾਨਾ ਖ਼ਾਨ ਨੂੰ ਕਿਹਾ ‘ਮੇਰੇ ਲਈ ਲੱਭੋ ਪੰਜਾਬ ਦਾ ਮੁੰਡਾ’
ਗਾਇਕ ਨੇ ਕਿਹਾ ਇਸ ਤਰ੍ਹਾਂ ਪੈਸੇ ਸੁੱਟਣਾ ਅਪਮਾਨਜਨਕ
ਗਾਇਕ ਆਤਿਫ ਅਸਲਮ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਉਸ ਨੇ ਪੈਸਿਆਂ ਦਾ ਅਪਮਾਨ ਕੀਤਾ ਹੈ ਅਤੇ ਗਾਇਕ ਨੇ ਫੈਨ ਨੂੰ ਕਿਹਾ ਕਿ ‘ਮੇਰੇ ‘ਤੇ ਪੈਸੇ ਬਰਸਾਉਣ ਨਾਲੋਂ ਬਿਹਤਰ ਹੈ ਤੁਸੀਂ ਇਹ ਪੈਸੇ ਦਾਨ ਕਰ ਦਿਓ ।ਮੈਨੂੰ ਪਤਾ ਹੈ ਕਿ ਤੁਸੀਭ ਅਮੀਰ ਹੋ ਅਤੇ ਮੈਂ ਤੁਹਾਡਾ ਸਨਮਾਨ ਕਰਦਾ ਹਾਂ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(4)_1fed19419c34dc69bc858213e988562f_1280X720.webp)
ਪਰ ਇਸ ਤਰ੍ਹਾਂ ਪੈਸੇ ਬਰਸਾਉਣਾ ਅਪਮਾਨ ਜਨਕ ਹੈ ।ਇਹ ਪੈਸਿਆਂ ਦਾ ਵੀ ਨਿਰਾਦਰ ਹੈ । ਗਾਇਕ ਨੇ ਉਸ ਸ਼ਖਸ ਨੂੰ ਸਟੇਜ ‘ਤੇ ਆ ਕੇ ਪੈਸੇ ਚੁੱਕਣ ਦੇ ਲਈ ਕਿਹਾ ਪਰ ਉਸ ਨੇ ਪੈਸੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਫੀ ਦੇਰ ਵਾਦ ਵਿਵਾਦ ਹੁੰਦਾ ਰਿਹਾ । ਪਰ ਪ੍ਰਬੰਧਕਾਂ ਦੇ ਕਹਿਣ ਤੋਂ ਬਾਅਦ ਗਾਇਕ ਨੇ ਫਿਰ ਤੋਂ ਮੁੜ ਤੋਂ ਗਾਉਣਾ ਸ਼ੁਰੂ ਕਰ ਦਿੱਤਾ ।