ਪੰਜਾਬ ਦੇ ਕਈ ਪਿੰਡਾਂ ‘ਚ ਹੜ੍ਹਾਂ ਦੀ ਮਾਰ, ਗਾਇਕ ਮਨਮੋਹਨ ਵਾਰਿਸ ਦੇ ਪਿੰਡ ਹੱਲੋਵਾਲ ‘ਚ ਹਾਲਾਤ ਚਿੰਤਾਜਨਕ, ਗਾਇਕ ਨੇ ਪੋਸਟ ਸਾਂਝੀ ਕਰ ਪੰਜਾਬ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ

ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ । ਪਟਿਆਲਾ,ਮੁਹਾਲੀ, ਅੰਮ੍ਰਿਤਸਰ ਸਣੇ ਪੰਜਾਬ ਦੇ ਕਈ ਸ਼ਹਿਰਾਂ ‘ਚ ਹੜ੍ਹਾਂ ਦਾ ਪਾਣੀ ਭਰ ਚੁੱਕਿਆ ਹੈ । ਉੱਥੇ ਹੀ ਗਾਇਕ ਮਨਮੋਹਨ ਵਾਰਿਸ ਦੇ ਪਿੰਡ ਹੱਲੂਵਾਲ ‘ਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ ।

By  Shaminder July 11th 2023 01:58 PM

ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ । ਪਟਿਆਲਾ,ਮੁਹਾਲੀ, ਅੰਮ੍ਰਿਤਸਰ ਸਣੇ ਪੰਜਾਬ ਦੇ ਕਈ ਸ਼ਹਿਰਾਂ ‘ਚ ਹੜ੍ਹਾਂ ਦਾ ਪਾਣੀ ਭਰ ਚੁੱਕਿਆ ਹੈ । ਉੱਥੇ ਹੀ ਗਾਇਕ ਮਨਮੋਹਨ ਵਾਰਿਸ (Manmohan Waris) ਦੇ ਪਿੰਡ ਹੱਲੂਵਾਲ ‘ਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਜਿਸ ਤੋਂ ਬਾਅਦ ਗਾਇਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਚਿੰਤਾ ਜਤਾਈ ਹੈ ।


ਹੋਰ ਪੜ੍ਹੋ : ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ, ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਇਲਾਜ

ਮਨਮੋਹਨ ਵਾਰਿਸ ਨੇ ਲਿਖਿਆ ‘ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਰਸਾਤ ਦੇ ਮੀਂਹ ਨਾਲ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਆ। ਪਰ ਸਾਡੇ ਪਿੰਡ ਹੱਲੂਵਾਲ ਵਿੱਚ ਚੋਅ ਦਾ ਬੰਨ੍ਹ ਟੁੱਟਣ ਕਾਰਨ ਹਾਲਤ ਬਹੁਤ ਚਿੰਤਾਜਨਕ ਬਣ ਗਈ ਹੈ। ਆਹ ਵੀਡੀਓ ਸਾਡੇ ਪਿੰਡ ਦੀ ਹੈ। ਫ਼ਸਲਾਂ ਜਾਂ ਖੇਤਾਂ ਦੀ ਗੱਲ ਛੱਡੋ, ਪਾਣੀ ਘਰਾਂ ਵਿੱਚ ਵੜ ਗਿਆ ਹੈ ਤੇ ਵਹਾਅ ਵੀ ਬਹੁਤ ਤੇਜ਼ ਹੈ। ਇਹੋ ਜਿਹੀ ਸਥਿਤੀ ਹੋਰ ਇਲਾਕਿਆਂ ਜਾਂ ਹੋਰ ਪਿੰਡਾਂ ਸ਼ਹਿਰਾਂ ਦੀ ਵੀ ਬਣੀ ਹੋਏਗੀ ।


ਪਰ ਸਾਡੇ ਤਾਂ ਬਜ਼ੁਰਗਾਂ ਤੋ ਲੈਕੇ ਅੱਜ ਤੱਕ ਇਸ ਮੁਸ਼ਕਲ ਦਾ ਕੋਈ ਹੱਲ ਨਹੀਂ ਨਿਕਲਿਆ। ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗਾਂ ਤੇ ਬੱਚਿਆਂ ਦਾ ਖਿਆਲ ਰੱਖ ਰਹੇ ਨੇ ਪਰ ਪਿੰਡ ਦਾ ਸੰਪਰਕ ਹੋਰ ਪਿੰਡਾਂ ਨਾਲੋਂ ਟੁੱਟ ਚੁੱਕਿਆ ਹੈ। ਪ੍ਰਮਾਤਮਾ ਭਲੀ ਕਰੇ’।


ਮੰਗਲਵਾਰ ਨੂੰ ਬਰਸਾਤ ਤੋਂ ਰਾਹਤ 

ਕੁਦਰਤ ਦੇ ਕਹਿਰ ਤੋਂ ਪੰਜਾਬ ਦੇ ਲੋਕਾਂ ਨੂੰ ਮੰਗਲਵਾਰ ਨੂੰ ਕੁਝ ਰਾਹਤ ਤਾਂ ਮਿਲੀ ਹੈ । ਕਿਉਂਕਿ ਮੰਗਲਵਾਰ ਨੂੰ ਮੀਂਹ ਰੁਕਿਆ ਰਿਹਾ ਹੈ । ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ । ਪਰ ਕੁਝ ਅਗਲੇ ਦਿਨਾਂ ਦੌਰਾਨ ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । 



 





Related Post