ਰਣਜੀਤ ਬਾਵਾ ਨੂੰ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਤੋਂ ਮਿਲਿਆ ਪਿਆਰਾ ਜਿਹਾ ਤੋਹਫਾ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕੀਤਾ ਸ਼ੁਕਰੀਆ ਅਦਾ

written by Shaminder | August 26, 2022

ਗਾਇਕ ਰਣਜੀਤ ਬਾਵਾ (Ranjit Bawa)  ਨੂੰ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਤੋਂ ਪਿਆਰਾ ਜਿਹਾ ਗਿਫਟ ਮਿਲਿਆ ਹੈ । ਜਿਸ ਦੇ ਲਈ ਗਾਇਕ ਨੇ ਸੰਗਤਾਰ ਦਾ ਸ਼ੁਕਰੀਆ ਅਦਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਜੀਤ ਬਾਵਾ ਸੰਗਤਾਰ ਵੱਲੋਂ ਦਿੱਤੇ ਗਏ ਇਸ ਤੋਹਫੇ ਨੂੰ ਪ੍ਰਸ਼ੰਸਕਾਂ ਨੂੰ ਵੀ ਵਿਖਾ ਰਹੇ ਹਨ । ਰਣਜੀਤ ਬਾਵਾ ਨੇ ਇਸ ਤੂੰਬੀ ਨੂੰ ਵਿਖਾਉਂਦੇ ਹੋਏ ਲਿਖਿਆ ਕਿ ‘ਧੰਨਵਾਦ ਭਾਜੀ ਇਸ ਪਿਆਰੇ ਜਿਹੇ ਗਿਫਟ ਦੇ ਲਈ।

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਨੀਰੂ ਬਾਜਵਾ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੀ ਸੀ ਅਦਾਕਾਰਾ

ਬਚਪਨ ਤੋਂ ਮੇਰਾ ਇਸ ਸਾਜ਼ ਦੇ ਨਾਲ ਬਹੁਤ ਪਿਆਰ ਹੈ ਅਤੇ ਹੁਣ ਆਪਾਂ ਕੁਝ ਨਵਾਂ ਪੇਸ਼ ਕਰਾਂਗੇ’। ਦੱਸ ਦਈਏ ਕਿ ਰਣਜੀਤ ਬਾਵਾ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Ranjit Bawa image From instagram

ਹੋਰ ਪੜ੍ਹੋ : ਫ਼ਿਲਮ ਮੇਕਰ ਸਾਵਨ ਕੁਮਾਰ ਦਾ ਦਿਹਾਂਤ, ਫੇਫੜਿਆਂ ਦੀ ਬੀਮਾਰੀ ਨਾਲ ਸਨ ਪੀੜਤ

ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਪਰ ਹੌਲੀ-ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਕੰਮ ਕੀਤਾ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

Ranjit Bawa image From instagram

ਜਲਦ ਹੀ ਰਣਜੀਤ ਬਾਵਾ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । ਰਣਜੀਤ ਬਾਵਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਆਪਣੇ ਇਸ ਹੁਨਰ ਨੂੰ ਉਹ ਆਪਣੇ ਸਕੂਲ ਅਤੇ ਕਾਲਜ ‘ਚ ਹੋਣ ਵਾਲੇ ਪ੍ਰੋਗਰਾਮਾਂ ‘ਚ ਪ੍ਰਦਰਸ਼ਿਤ ਕਰਦੇ ਰਹਿੰਦੇ ਸਨ ।

 

View this post on Instagram

 

A post shared by Ranjit Bawa (@ranjitbawa)

You may also like