ਡਰਾਮਾ ਕਵੀਨ ਰਾਖੀ ਸਾਵੰਤ ਦਾ ਕਾਰਾ, ਰਸਤੇ ‘ਚ ਚੱਲਦੇ ਹੋਏ ਸਿਰ ‘ਚ ਭੰਨੇ ਆਂਡੇ, ਵੇਖੋ ਵੀਡੀਓ

ਮਨੋਰੰਜਨ ਜਗਤ ‘ਚ ਡਰਾਮਾ ਕਵੀਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੇ ਨਿੱਤ ਦੇ ਡਰਾਮਿਆਂ ਦੇ ਕਾਰਨ ਚਰਚਾ ‘ਚ ਰਹਿੰਦੀਹੈ ।ਹੁਣ ਉਸ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਬਰਸਾਤ ‘ਚ ਰਾਹ ਚੱਲਦੇ ਹੋਏ ਆਪਣੇ ਸਿਰ ‘ਤੇ ਆਂਡੇ ਭੰਨਦੀ ਹੋਈ ਨਜ਼ਰ ਆ ਰਹੀ ਹੈ ।

By  Shaminder July 8th 2023 12:09 PM

ਮਨੋਰੰਜਨ ਜਗਤ ‘ਚ ਡਰਾਮਾ ਕਵੀਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant) ਆਪਣੇ ਨਿੱਤ ਦੇ ਡਰਾਮਿਆਂ ਦੇ ਕਾਰਨ ਚਰਚਾ ‘ਚ ਰਹਿੰਦੀਹੈ ।ਹੁਣ ਉਸ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ  ।ਜਿਸ ‘ਚ ਉਹ ਬਰਸਾਤ ‘ਚ ਰਾਹ ਚੱਲਦੇ ਹੋਏ ਆਪਣੇ ਸਿਰ ‘ਤੇ ਆਂਡੇ ਭੰਨਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।


 ਹੋਰ ਪੜ੍ਹੋ : ਸਤਵਿੰਦਰ ਬਿੱਟੀ ਵਿਦੇਸ਼ ‘ਚ ਪਰਿਵਾਰ ਦੇ ਨਾਲ ਮਨਾ ਰਹੀ ਵੈਕੇਸ਼ਨ, ਵੀਡੀਓ ਕੀਤਾ ਸਾਂਝਾ

ਵੀਡੀਓ ‘ਚ ਰਾਖੀ ਕਹਿ ਰਹੀ ਹੈ ਕਿ ‘ਮੁਝੇ ਅੱਛਾ ਦੁਲਹਾ ਮਿਲ ਜਾਏ’। ਜਿਸ ਤੋਂ ਬਾਅਦ ਲੋਕ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ। ਰਾਖੀ ਦੇ ਇਸ ਰਵੱਈਏ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ । ਕੋਈ ਕਹਿ ਰਿਹਾ ਹੈ ਕਿ ਇਸ ਨੇ ਪ੍ਰਸਿੱਧੀ ਪਾਉਣ ਦੇ ਲਈ ਆਪਣੇ ਆਪ ਨੂੰ ਖਤਮ ਕਰ ਲਿਆ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਉਸਨੂੰ ਇੱਕ ਮਨੋਵਿਗਿਆਨੀ ਨੂੰ ਮਿਲਣ ਦੀ ਲੋੜ ਹੈ’।


View this post on Instagram

A post shared by Viral Bhayani (@viralbhayani)


ਕੁਝ ਸਮਾਂ ਪਹਿਲਾਂ ਆਦਿਲ ਨਾਲ ਕਰਵਾਇਆ ਵਿਆਹ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਖੀ ਸਾਵੰਤ ਨੇ ਕਈ ਵਾਰ ਆਪਣੇ ਵਿਆਹ ਦੀਆਂ ਗੱਲਾਂ ਕਹੀਆਂ । ਪਰ ਆਦਿਲ ਦੇ ਨਾਲ ਉਸਨੇ ਵਿਆਹ ਕਰਵਾਉਣ ਦਾ ਦਾਅਵਾ ਕੀਤਾ ਸੀ । ਪਰ ਆਦਿਲ ਦੇ ਨਾਲ ਵੀ ਉਸ ਦੀ ਜ਼ਿਆਦਾ ਦਿਨ ਤੱਕ ਨਹੀਂ ਨਿਭੀ।


ਵਿਆਹ ਤੋਂ ਕੁਝ ਸਮੇਂ ਬਾਅਦ ਹੀ ਰਾਖੀ ਨੇ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ । ਜਿਸ ਤੋਂ ਬਾਅਦ ਆਦਿਲ ਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਸੀ। 



Related Post