Shehnaaz Gill: ਸ਼ਹਿਨਾਜ਼ ਗਿੱਲ ਨੇ ਡਿਜ਼ਾਈਨਰ ਡਰੈਸਾਂ ਪਾਉਣ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਸ਼ਹਿਨਾਜ਼ ਗਿੱਲ ਦਾ ਨਾਂਅ ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਹੁੰਦਾ ਹੈ। ਲੋਕ ਸ਼ਹਿਨਾਜ਼ ਦੀ ਖੂਬਸੂਰਤੀ, ਫਿੱਗਰ ਤੇ ਉਸ ਦੇ ਡਰੈਸਅਪ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਹਾਲ ਹੀ 'ਚ ਸ਼ਹਿਨਾਜ਼ ਨੇ ਖੁਲਾਸਾ ਕੀਤਾ ਕਿ ਉਹ ਕਈ ਵਾਰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋ ਚੁੱਕੀ ਹੈ, ਉਸ ਨੇ ਖ਼ੁਦ ਨੂੰ ਅਤੇ ਆਪਣਾ ਸਟਾਈਲ ਬਦਲ ਕੇ ਉਨ੍ਹਾਂ ਲੋਕਾਂ ਜਵਾਬ ਦਿੱਤਾ ਹੈ ਜੋ ਸੋਚਦੇ ਸਨ ਕਿ ਉਹ ਹਮੇਸ਼ਾ ਸੂਟ ਹੀ ਪਹਿਨੇਗੀ ਤੇ ਕਦੇ ਵੀ ਡਿਜ਼ਾਈਨਰ ਕੱਪੜੇ ਨਹੀਂ ਪਾ ਸਕਦੀ।

By  Pushp Raj April 28th 2023 04:09 PM

Shehnaaz Gill talk about body shaming: ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਗਿੱਲ ਹਾਲ ਹੀ 'ਚ ਆਪਣੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਆਪਣੇ ਪਹਿਲੇ ਡਬਿਊ ਤੋਂ ਬਾਅਦ ਹਾਲ ਹੀ 'ਚ ਅਦਾਕਾਰਾ ਨੇ ਇੱਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਕਿ ਆਖ਼ਿਰ ਉਸ ਨੇ ਡਿਜ਼ਾਈਨਰ ਡਰੈਸਾਂ ਕਿਉਂ ਪਾਉਣੀਆਂ ਸ਼ੁਰੂ ਕੀਤੀਆਂ ਤੇ ਕਿਉਂ ਉਹ ਖ਼ੁਦ ਦੀ ਫਿੱਟਨੈਸ 'ਤੇ ਜ਼ਿਆਦਾ ਧਿਆਨ ਦਿੰਦੀ ਹੈ। 


ਬਿੱਗ ਬੌਸ -13 ਤੋਂ ਫੇਮ ਹਾਸਿਲ ਕਰਨ ਮਗਰੋਂ ਸ਼ਹਿਨਾਜ਼ ਗਿੱਲ ਨੇ ਪੌਲੀਵੁੱਡ ਤੋਂ ਬਾਲੀਵੁੱਡ ਪਹੁੰਚ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸੋਸ਼ਲ ਮੀਡੀਆ 'ਤੇ ਵੀ ਸ਼ਹਿਨਾਜ਼ ਦੀ ਵੱਡੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ ਹੈ। 

ਸ਼ਹਿਨਾਜ਼ ਹੋਈ ਬਾਡੀ ਸ਼ੇਮਿੰਗ ਦਾ ਸ਼ਿਕਾਰ 

ਇਸ ਫ਼ਿਲਮ ਮਗਰੋਂ ਆਪਣੇ ਇੱਕ ਇੰਟਰਵਿਊ ਦੌਰਾਨ ਸ਼ਹਿਨਾਜ਼ ਗਿੱਲ ਨੂੰ ਬਾਡੀ ਸ਼ੇਮਿੰਗ ਦੇ ਮੁੱਦੇ 'ਤੇ ਗੱਲਬਾਤ ਕਰਦੇ ਹੋਏ ਸੁਣਿਆ ਗਿਆ। ਸ਼ਹਿਨਾਜ਼ ਨੇ ਖ਼ੁਦ ਨਾਲ ਹੋਏ ਬਾਡੀ ਸ਼ੇਮਿੰਗ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ ਕਿ ਉਹ ਅੱਜ ਆਪਣੀ ਮਹਿਨਤ ਸਦਕਾ ਉਸ ਨੂੰ ਮਾੜਾ ਬੋਲਣ ਵਾਲੇ ਲੋਕਾਂ ਨੂੰ ਜਵਾਬ ਦੇਣ ਵਿੱਚ ਕਾਮਯਾਬ ਹੋ ਸਕੀ ਹੈ। 

View this post on Instagram

A post shared by Shehnaaz Gill (@shehnaazgill)


'ਲੋਕ ਸੋਚਦੇ ਸੀ ਕਿ ਮੈਂ ਮਹਿਜ਼ ਸੂਟ ਹੀ ਪਾ ਸਕਦੀ ਹਾਂ ਡਿਜ਼ਾਈਨਰ ਕੱਪੜੇ ਨਹੀਂ'

ਸ਼ਹਿਨਾਜ਼ ਨੇ ਦੱਸਿਆ ਕਿ ਉਹ ਖ਼ੁਦ ਕਈ ਵਾਰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋ ਚੁੱਕੀ ਹੈ। ਸ਼ਹਿਨਾਜ਼ ਨੇ ਖੁਲਾਸਾ ਕੀਤਾ ਕਿ ਉਹ ਬਿੱਗ ਬੌਸ ‘ਚ ਬਾਡੀ-ਸ਼ੇਮਿੰਗ ਦਾ ਸ਼ਿਕਾਰ ਹੋਈ ਸੀ। ਸ਼ਹਿਨਾਜ਼ ਦੇ ਵਜ਼ਨ ਨੂੰ ਲੈ ਕੇ ਵੀ ਉਸ  ਕਾਫੀ ਟ੍ਰੋਲ ਕੀਤਾ ਗਿਆ ਹੈ। 

ਸ਼ਹਿਨਾਜ਼ ਨੇ ਕਿੰਝ ਕੀਤਾ ਖ਼ੁਦ 'ਚ ਬਦਲਾਅ

ਸ਼ਹਿਨਾਜ਼ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਬਦਲਿਆ ਹੈ, ਖੁਦ ‘ਤੇ ਸਖ਼ਤ ਮਿਹਨਤ ਕੀਤੀ ਤੇ ਖ਼ੁਦ ਨੂੰ ਫਿੱਟ ਕੀਤਾ ਹੈ। ਜਦੋਂ ਲੋਕਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ, ਮੈਂ ਉਨ੍ਹਾਂ ਦੀ ਪਾਲਣਾ ਕੀਤੀ ਅਤੇ ਆਪਣੇ ਆਪ ਨੂੰ ਸੁਧਾਰਿਆ। ਮੈਂ ਭਾਰ ਘਟਾ ਦਿੱਤਾ ਕਿਉਂਕਿ ਮੈਂ ਬਿੱਗ ਬੌਸ ਦੌਰਾਨ ਮੋਟੇ ਹੋਣ ਅਤੇ ਬਾਡੀ ਸ਼ੇਮਿੰਗ ਬਾਰੇ ਬਹੁਤ ਕੁਝ ਸੁਣਿਆ ਸੀ। ਇਸ ਤੋਂ ਬਾਅਦ ਮੈਂ ਆਪਣਾ ਸਟਾਈਲ ਬਦਲ ਲਿਆ। ਕਿਉਂਕਿ ਲੋਕ ਸੋਚਦੇ ਸਨ ਕਿ ਮੈਂ ਸਿਰਫ਼ ਸਲਵਾਰ ਸੂਟ ਹੀ ਪਹਿਨ ਸਕਦੀ ਹਾਂ ਤੇ ਮੈਂ ਕਦੇ ਵੀ ਸਟਾਈਲਿਸ਼ ਤੇ ਡਿਜ਼ਾਈਨਰ ਡਰੈਸਾਂ ਨਹੀਂ ਪਾ ਸਕਦੀ। 


ਹੋਰ ਪੜ੍ਹੋ: Jiah Khan suicide case: 10 ਸਾਲਾਂ ਬਾਅਦ ਆਇਆ ਫੈਸਲਾ, ਸੀਬੀਆਈ ਕੋਰਟ ਵੱਲੋਂ ਸੂਰਜ ਪੰਚੋਲੀ ਨੂੰ ਕੀਤਾ ਗਿਆ ਬਰੀ


ਆਪਣੀ ਤਾਕਤ ਨੂੰ ਪਛਾਣੋ 

ਸ਼ਹਿਨਾਜ਼ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਮਨ ਤੇ ਆਪ ਦੀ ਤਾਕਤ ਨੂੰ ਪਛਾਣ ਲਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਆਂਤਰਿਕ ਤਾਕਤ ਨੂੰ ਪਛਾਨਣਾ ਚਾਹੀਦਾ ਹੈ, ਜਿਵੇਂ ਮੈਂ ਆਪਣੇ ਆਪ ਨੂੰ ਬਦਲ ਲਿਆ ਉਂਝ ਹੀ ਹਰ ਕੋਈ ਜਿਵੇਂ ਚਾਹੇ ਉਵੇਂ ਆਪਣੇ ਆਪ 'ਚ ਬਦਲਾਅ ਲਿਆ ਸਕਦਾ ਹੈ। 


Related Post