Sidharth Shukla Death Anniversary: ਸਿਥਾਰਥ ਸ਼ੁਕਲਾ ਦੀ ਦੂਜੀ ਬਰਸੀ ਅੱਜ, ਸਿਧਾਰਥ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼
ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਅੱਜ ਦੂਜੀ ਬਰਸੀ ਹੈ। ਅੱਜ ਦੇ ਹੀ ਦਿਨ ਯਾਨੀ ਕਿ 2 ਸਤੰਬਰ ਨੂੰ ਸਿਧਾਰਥ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਅਦਾਕਾਰ ਦੀ ਬਰਸੀ ਦੇ ਮੌਕੇ 'ਤੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
Death Anniversary: ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਅੱਜ ਦੂਜੀ ਬਰਸੀ ਹੈ। ਅੱਜ ਦੇ ਹੀ ਦਿਨ ਯਾਨੀ ਕਿ 2 ਸਤੰਬਰ ਨੂੰ ਸਿਧਾਰਥ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਸਿਧਾਰਥ ਦੀ ਅਚਾਨਕ ਮੌਤ ਹੋਣ ਦੀ ਵਜ੍ਹਾ ਹਾਰਟ ਅਟੈਕ ਦੱਸੀ ਗਈ ਸੀ।
ਦੱਸ ਦਈਏ ਕਿ ਸਿਧਾਰਥ ਨੇ ਮਹਿਜ਼ 40 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਧਾਰਥ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪੂਰਾ ਬਾਲੀਵੁੱਡ ਹੈਰਾਨ ਰਹਿ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਬਿਲਕੁਲ ਫਿੱਟ ਸਨ, ਉਹ ਹਰ ਰੋਜ਼ ਜਿਮ ਜਾਂਦੇ ਸਨ ਪਰ ਇਸ ਦੇ ਬਾਵਜੂਦ ਇੰਨੀ ਛੋਟੀ ਉਮਰ 'ਚ ਉਨ੍ਹਾਂ ਦੀ ਮੌਤ ਨੇ ਫ਼ਿਲਮ ਇੰਡਸਟਰੀ ਅਤੇ ਫੈਨਜ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
_663f8c465a1ef7378af5e9cafa551dd3_1280X720.webp)
ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸਿਧਾਰਥ ਨੇ ਰਾਤ ਤਿੰਨ ਵਜੇ ਦੇ ਕਰੀਬ ਆਪਣੀ ਮਾਂ ਤੋਂ ਪਾਣੀ ਮੰਗਿਆ ਸੀ ਅਤੇ ਇਹ ਕਹਿ ਕੇ ਸੌਂ ਗਿਆ ਸੀ ਕਿ ਉਹ ਠੀਕ ਨਹੀਂ ਹੈ। ਇਸ ਤੋਂ ਬਾਅਦ ਉਹ ਸਵੇਰੇ 8 ਵਜੇ ਤੱਕ ਨਹੀਂ ਉਠਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸਿਧਾਰਥ ਦੇ ਐਕਟਿੰਗ ਕਰੀਅਰ ਦੀ ਗੱਲ ਕਰੀਏ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਹਸਤੀਆਂ ਚੋਂ ਇੱਕ ਸੀ। ਉਸ ਨੇ ਸਾਲ 2008 ਦੇ ਸ਼ੋਅ ਬਾਬੁਲ ਕਾ ਆਂਗਨ ਛੂਟੇ ਨਾ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਸ ਨੇ 'ਅਜਨਬੀ', 'ਸੀਆਈਡੀ', 'ਬਾਲਿਕਾ ਵਧੂ' ਅਤੇ 'ਲਵ ਯੂ ਜ਼ਿੰਦਗੀ' ਵਰਗੇ ਸ਼ੋਅ ਕੀਤੇ।
ਸਿਧਾਰਥ ਬਿੱਗ ਬੌਸ ਸੀਜ਼ਨ 13 ਦੇ ਵਿਜੇਤਾ ਵਜੋਂ ਲਾਈਮਲਾਈਟ ਵਿੱਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੂੰ ਹੋਰ ਮਜ਼ਬੂਤੀ ਮਿਲੀ। ਇਹ ਸ਼ੋਅ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ , ਕਿਉਂਕਿ ਇਸ ਸ਼ੋਅ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼ਹਿਨਾਜ਼ ਗਿੱਲ ਨਾਲ ਹੋਈ ਸੀ। ਸ਼ਹਿਨਾਜ਼ ਨੇ ਹਮੇਸ਼ਾ ਖੁੱਲ੍ਹ ਕੇ ਸਿਧਾਰਥ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਦੋਵੇਂ ਟੀਵੀ 'ਤੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਸਨ।
_5d575c825f3b42b979e5c553b578da5c_1280X720.webp)
ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਵੀ, ਸਿਧਾਰਥ ਨੂੰ ਸ਼ਹਿਨਾਜ਼ ਨਾਲ ਬਿੱਗ ਬੌਸ ਓਟੀਟੀ ਦੇ ਸੈੱਟ 'ਤੇ ਦੇਖਿਆ ਗਿਆ ਸੀ। ਸ਼ਹਿਨਾਜ਼ ਨੂੰ ਉਸ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਅਤੇ ਉਹ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਰਹੀ। ਹੌਲੀ-ਹੌਲੀ ਸ਼ਹਿਨਾਜ਼ ਆਪਣੀ ਕਰੀਅਰ ਵਿੱਚ ਅੱਗੇ ਵੱਧ ਰਹੀ ਹੈ।
Afreen Afreen Afreen ... 💖
King 👑#SidharthShukla 💖👑🔥 pic.twitter.com/LIcDbUZ2lH
A beautiful picture shared by Adi bhai 😍❤️
Sid and Rita maa haaye kitne pyaare lgre dono#SidharthShukla pic.twitter.com/PD2nAg8x9r