ਜੋਤੀ ਨੂਰਾਂ ਨੇ ਜਦੋਂ ਸਟੇਜ ‘ਤੇ ਆਏ ਬੱਚੇ ਨੂੰ ਆਪਣੀ ਚੁੰਨੀ ‘ਚ ਪਾ ਕੇ ਦਿੱਤੇ ਪੈਸੇ, ਵੀਡੀਓ ਹੋ ਰਿਹਾ ਵਾਇਰਲ
ਜੋਤੀ ਨੂਰਾਂ (Jyoti Nooran) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ। ਇੱਕ ਵਾਰ ਮੁੜ ਤੋਂ ਗਾਇਕਾ ਚਰਚਾ ‘ਚ ਆ ਗਈ ਹੈ। ਇਸ ਵਾਰ ਚਰਚਾ ‘ਚ ਆਉਣ ਦਾ ਕਾਰਨ ਉਸ ਦੀ ਨਿੱਜੀ ਜ਼ਿੰਦਗੀ ਨਹੀਂ,ਬਲਕਿ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ (Video Viral) ਹੈ । ਜਿਸ ‘ਚ ਉਸ ਦੀ ਦਰਿਆਦਿਲੀ ਵੇਖਣ ਨੂੰ ਮਿਲ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋਤੀ ਨੂਰਾਂ ਪਰਫਾਰਮ ਕਰ ਰਹੀ ਹੈ। ਇਸੇ ਦੌਰਾਨ ਉਸ ਦੇ ਕੋਲ ਇੱਕ ਬੱਚਾ (Child) ਆਉਂਦਾ ਹੈ ਅਤੇ ਉਸ ਨੂੰ ਪੈਸੇ ਦਿੰਦਾ ਹੈ।
/ptc-punjabi/media/media_files/42nvcCMPOmtOIkHNyO0N.jpg)
ਜੋਤੀ ਨੂਰਾਂ ਬੱਚੇ ਦਾ ਸਿਰ ਚੁੰਮਦੀ ਹੈ ਅਤੇ ਸਟੇਜ ‘ਤੇ ਉਨ੍ਹਾਂ ‘ਤੇ ਵਾਰੇ ਗਏ ਪੈਸਿਆਂ ਨੂੰ ਦੋਵਾਂ ਹੱਥਾਂ ਦੇ ਨਾਲ ਉਸ ਬੱਚੇ ਨੂੰ ਫੜ੍ਹਾ ਦਿੰਦੀ ਹੈ। ਜਦੋਂ ਉਹ ਬੱਚਾ ਸਾਰੇ ਪੈਸੇ ਨਹੀਂ ਫੜ੍ਹ ਪਾਉਂਦਾ ਤਾਂ ਜੋਤੀ ਆਪਣੇ ਦੁੱਪਟੇ ‘ਚ ਪੈਸਿਆਂ ਨੂੰ ਪਾ ਦਿੰਦੀ ਹੈ ਅਤੇ ਉਸ ਬੱਚੇ ਨੂੰ ਫੜ੍ਹਾ ਦਿੰਦੀ ਹੈ। ਜੋਤੀ ਨੂਰਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
/ptc-punjabi/media/media_files/4Kbjtfp3ouxLdMyWiKxj.jpg)
ਜੋਤੀ ਨੂਰਾਂ ਦਾ ਵਰਕ ਫ੍ਰੰਟ
ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਉਹਨਾਂ ਦੀ ਜੋੜੀ ਭੈਣ ਸੁਲਤਾਨਾ ਨੂਰਾਂ ਦੇ ਨਾਲ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਸੀ। ਪਰ ਦੋਵਾਂ ਦੀ ਨਿੱਜੀ ਲੜਾਈ ਦੇ ਕਾਰਨ ਦੋਵਾਂ ਨੇ ਵੱਖੋ ਵੱਖ ਗਾਉਣਾ ਸ਼ੁਰੂ ਕਰ ਦਿੱਤਾ । ਜੋਤੀ ਨੂਰਾਂ ਨੇ ਕੁਨਾਲ ਪਾਸੀ ਦੇ ਨਾਲ ਲਵ ਮੈਰਿਜ ਵੀ ਕਰਵਾਈ ਸੀ। ਪਰ ਦੋਵਾਂ ਦਾ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਸੀ ਟਿਕ ਸਕਿਆ ਅਤੇ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ ।
View this post on Instagram
ਪਰਿਵਾਰ ਨਾਲ ਝਗੜਾ
ਜੋਤੀ ਨੂਰਾਂ ਦਾ ਕੁਨਾਲ ਪਾਸੀ ਦੇ ਕਾਰਨ ਪਰਿਵਾਰ ਦੇ ਨਾਲ ਵੀ ਝਗੜਾ ਰਿਹਾ ਸੀ । ਪਰਿਵਾਰ ਦੇ ਨਾਲ ਜੋਤੀ ਨੂਰਾਂ ਦਾ ਕਾਫੀ ਮਨ ਮੁਟਾਅ ਵੀ ਰਿਹਾ ਸੀ । ਪਰ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਮੁੜ ਤੋਂ ਮਿਲਣ ਵਰਤਣ ਲੱਗ ਪਈ ਹੈ । ਹੁਣ ਉਸਮਾਨ ਨੂਰਾਂ ਦੇ ਨਾਲ ਉਸ ਦੀ ਦੋਸਤੀ ਹੈ ਅਤੇ ਉਸ ਦੇ ਨਾਲ ਗਾਇਕਾ ਅਕਸਰ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ।