ਜੋਤੀ ਨੂਰਾਂ ਨੇ ਆਪਣੇ ਪਰਿਵਾਰ ਦੇ ਨਾਲ ਮਨਾਇਆ ਜਨਮ ਦਿਨ, ਮਾਸ਼ਾ ਅਲੀ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

Written by  Shaminder   |  February 26th 2024 02:01 PM  |  Updated: February 26th 2024 02:01 PM

ਜੋਤੀ ਨੂਰਾਂ ਨੇ ਆਪਣੇ ਪਰਿਵਾਰ ਦੇ ਨਾਲ ਮਨਾਇਆ ਜਨਮ ਦਿਨ, ਮਾਸ਼ਾ ਅਲੀ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

ਜੋਤੀ ਨੂਰਾਂ (Jyoti Nooran) ਨੇ ਬੀਤੇ ਦਿਨ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਆਪਣਾ ਜਨਮ ਦਿਨ (Birthday) ਮਨਾਇਆ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦਾ ਪਰਿਵਾਰ ਵੀ ਜਨਮ ਦਿਨ ਦੇ ਇਸ ਜਸ਼ਨ ‘ਚ ਸ਼ਾਮਿਲ ਹੋਇਆ ਹੈ ਅਤੇ ਕਈ ਗਾਇਕਾਂ ਨੇ ਵੀ ਜਨਮ ਦਿਨ ਦੀ ਪਾਰਟੀ ‘ਚ ਰੌਣਕਾਂ ਲਗਾਈਆਂ ਹਨ । ਜਿਸ ‘ਚ ਮਾਸ਼ਾ ਅਲੀ ਵੀ ਮੌਜੂਦ ਰਹੇ । ਜੋਤੀ ਨੂਰਾਂ ਦੀ ਭੈਣ ਸੁਲਤਾਨਾ ਨੂਰਾਂ ਵੀ ਨਜ਼ਰ ਆ ਰਹੀ ਹੈ। 

Jyoti nooran 665.jpg

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਬੀਤੇ ਦਿਨੀਂ ਪਰਿਵਾਰ ਹੋਇਆ ਇੱਕਠਾ 

ਦੱਸ ਦਈਏ ਕਿ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਰਿਵਾਰ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਭੈਣ ਸੁਲਤਾਨਾ ਨੂਰਾਂ ਤੋਂ ਵੀ ਉਹ ਵੱਖ ਹੋ ਗਈ ਸੀ ਅਤੇ ਦੋਨਾਂ ਨੇ ਇੱਕਲਿਆਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਪਰ ਹੁਣ ਮੁੜ ਤੋਂ ਜੋਤੀ ਪਰਿਵਾਰ ਦੇ ਨਾਲ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਹੋ ਗਈ ਹੈ।ਦੱਸ ਦਈਏ ਕਿ ਜੋਤੀ ਤੇ ਸੁਲਤਾਨਾ ਨੂਰਾਂ ਨੇ ਬਹੁਤ ਸੰਘਰਸ਼ ਤੋਂ ਬਾਅਦ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਖ਼ਾਸ ਜਗ੍ਹਾ ਬਣਾਈ ਹੈ।

Jyoti.jpg

ਜੋਤੀ ਨੂਰਾਂ ਤੇ ਸੁਲਤਾਨਾਂ ਨੂਰਾਂ ਦੇ ਮਾਪਿਆਂ ਨੇ ਵੀ ਆਪਣੀਆਂ ਧੀਆਂ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ ।ਇਸ ਪਰਿਵਾਰ ਨੇ ਜ਼ਿੰਦਗੀ ‘ਚ ਬੜੇ ਹੀ ਉਤਰਾਅ ਚੜ੍ਹਾਅ ਜ਼ਿੰਦਗੀ ‘ਚ ਵੇਖੇ ਹਨ ।ਜੋਤੀ ਨੂਰਾਂ ਦੇ ਪਿਤਾ ਅਤੇ ਮਾਤਾ ਦਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ।ਜਿਸ ‘ਚ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਸਨ ।

 ਜੋਤੀ ਨੂਰਾਂ ਦਾ ਕੁਨਾਲ ਪਾਸੀ ਨਾਲ ਹੋਇਆ ਵਿਵਾਦ 

ਜੋਤੀ ਨੂਰਾਂ ਦਾ ਆਪਣੇ ਪਤੀ ਕੁਨਾਲ ਪਾਸੀ ਦੇ ਨਾਲ ਵੀ ਵਿਵਾਦ ਰਿਹਾ ਸੀ । ਜਿਸ ਤੋਂ ਬਾਅਦ ਉਸ ਨੇ ਕੁਨਾਲ ਪਾਸੀ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ । ਦੋਵਾਂ ਨੇ ਵਿਵਾਦ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਪੈਚਅੱਪ ਦਾ ਐਲਾਨ ਵੀ ਕੀਤਾ ।ਪਰ ਦੋਵਾਂ ਦੀ ਜ਼ਿਆਦਾ ਦਿਨ ਤੱਕ ਨਹੀਂ ਨਿਭੀ ਤੇ ਦੋਵਾਂ ਦੇ ਰਾਹ ਵੱਖੋ ਵੱਖ ਹੋ ਗਏ । ਹੁਣ ਜੋਤੀ ਨੂਰਾਂ ਨੇ ਉਸਮਾਨ ਨੂੰ ਆਪਣਾ ਹਮਸਫ਼ਰ ਬਣਾਇਆ ਹੈ।  

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network