ਹੈਪੀ ਬੋਪਾਰਾਏ ਦਾ ਨਵਾਂ ਗੀਤ ‘ਚਾਚੇ ਤਾਏ’ ਹੋਇਆ ਸਰੋਤਿਆਂ ਦੇ ਰੁਬਰੂ, ਦੇਖੋ ਵੀਡੀਓ

By  Lajwinder kaur April 5th 2019 03:36 PM

ਪੰਜਾਬੀ ਗਾਇਕ ਹੈਪੀ ਬੋਪਾਰਾਏ ਜਿਹੜੇ ਪੰਜਾਬੀ ਇੰਡਸਟਰੀ ਦੇ ਉਭਰਦੇ ਹੋਏ ਪੰਜਾਬੀ ਸਿਤਾਰੇ ਹਨ। ਜਿਨ੍ਹਾਂ ਨੇ ਆਪਣੀ ਗਾਇਕੀ ਇਸ ਤੋਂ ਪਹਿਲਾਂ ਵੀ ‘ਰੁੱਸੀ ਤੇਰੀ ਨਾਲ’, ‘ਜੱਟ ਕੌਮ’, ‘ਮੰਗਲ ਗ੍ਰਹਿ’ ਆਦਿ ਕਈ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।

ਹੋਰ ਵੇਖੋ:ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਹੈਪੀ ਬੋਪਾਰਾਏ ਦਾ ਗੀਤ ‘ਚਾਚੇ ਤਾਏ’ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ‘ਚਾਚੇ ਤਾਏ’ ਗਾਣੇ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਲਾਡੀ ਗਿੱਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਗੈਰੀ ਦਿਓਲ ਨੇ ਬਹੁਤ ਹੀ ਸ਼ਾਨਦਾਰ ਤਿਆਰ ਕੀਤੀ ਹੈ। ਹੈਪੀ ਬੋਪਾਰਾਏ ਦੇ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਚਾਚੇ ਤਾਏ’ ਗੀਤ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵੀ ਚਲਾਇਆ ਜਾ ਰਿਹਾ ਹੈ।

ਗਾਣੇ ਦੀ ਵੀਡੀਓ ਦੀ ਗੱਲ ਕਰੀਏ ਤਾਂ ਉਹ ਪਰਿਵਾਰਕ ਰਿਸ਼ਤਿਆਂ ਉੱਤੇ ਬਣਾਈ ਗਈ ਹੈ ਜਿਵੇਂ ਦੇ ਗੀਤ ਦੇ ਬੋਲ ਨੇ। ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਚਾਚੇ-ਤਾਏ ਵੱਖ ਰਹਿੰਦੇ ਨੇ ਪਰ ਜਦੋਂ ਮੁਸ਼ਕਿਲ ਘੜੀ ‘ਚ ਆਪਣਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਖੂਨ ਦੇ ਰਿਸ਼ਤੇ ਨਾਲ ਖੜ੍ਹੇ ਹੋ ਜਾਂਦੇ ਨੇ। ਦਰਸ਼ਕਾਂ ਵੱਲੋਂ ਹੈਪੀ ਬੋਪਾਰਾਏ ਦੇ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

 

Related Post