ਪੁਲਿਸ ਮੁਲਾਜ਼ਮ ਵੱਲੋਂ ਗਾਇਆ ‘ਨੋ ਪਾਰਕਿੰਗ ਨੋ ਪਾਰਕਿੰਗ’ ਗੀਤ ਆ ਰਿਹਾ ਹੈ ਸਭ ਨੂੰ ਪਸੰਦ, ਦਲੇਰ ਮਹਿੰਦੀ ਨੇ ਸਾਂਝਾ ਕੀਤਾ ਵੀਡੀਓ

By  Lajwinder kaur October 17th 2019 03:58 PM -- Updated: October 17th 2019 03:59 PM

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਚਰਚਾ ‘ਚ ਬਣੀ ਰਹਿੰਦੀ ਹੈ। ਇਸ ਵਾਰ ਇੱਕ ਵੀਡੀਓ ਚੰਡੀਗੜ੍ਹ ਪੁਲਿਸ ਮੁਲਾਜ਼ਮ ਦਾ ਸਾਹਮਣੇ ਆਇਆ ਹੈ। ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਪੁਲਿਸ ਮੁਲਾਜ਼ਮ ਗੀਤ ਦੇ ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾ ਰਿਹਾ ਹੈ। ਇਸ ਵੀਡੀਓ ‘ਚ ਉਹ ‘ਬੋਲੋ ਤਾਰਾ ਰਾ ਰਾ ਰਾ ਨੋ ਪਾਰਕਿੰਗ ਨੋ ਪਾਰਕਿੰਗ’ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

 

View this post on Instagram

 

I am glad that my music is used by Traffic police to inspire people to follow rules. Happiness Means Daler Mehndi Celebration Means Daler Mehndi Thank you for your love and Support #DalerMehndi #BoloTaRaRaRa #ChandigarhtraffiTrafficPolice #ChandigarhPolice

A post shared by Dr. DalerMehndi (@dalersmehndi) on Oct 17, 2019 at 1:46am PDT

ਹੋਰ ਵੇਖੋ:ਪੰਜਾਬੀਆਂ ਦੀ ਅਣਖਾਂ ਨੂੰ ਬਿਆਨ ਕਰ ਰਹੇ ਨੇ ਹਨੀ ਸਿੱਧੂ ਆਪਣੇ ਨਵੇਂ ਗੀਤ ‘ਕੜਾ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਵੀਡੀਓ ਨੂੰ ਦਲੇਰ ਮਹਿੰਦੀ ਨੇ ਵੀ ਸ਼ੇਅਰ ਕੀਤਾ ਹੈ। ਪੁਲਿਸ ਮੁਲਾਜ਼ਮ ਨੇ ਦਲੇਰ ਮਹਿੰਦੀ ਦੇ ਮਸ਼ਹੂਰ ਗੀਤ ‘ਬੋਲੋ ਤਾਰਾ ਰਾ ਰਾ’ ਦੀ ਵਰਤੋਂ ਕਰਕੇ ‘ਨੋ ਪਰਕਿੰਗ ਨੋ ਪਾਰਕਿੰਗ’ ਨਾਂਅ ਦਾ ਗੀਤ ਗਾਇਆ ਹੈ। ਦਲੇਰ ਮਹਿੰਦੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੇ ਸੰਗੀਤ ਦਾ ਪ੍ਰਯੋਗ ਕਰਕੇ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ....’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post