ਪੰਜਾਬੀਆਂ ਦੀ ਅਣਖਾਂ ਨੂੰ ਬਿਆਨ ਕਰ ਰਹੇ ਨੇ ਹਨੀ ਸਿੱਧੂ ਆਪਣੇ ਨਵੇਂ ਗੀਤ ‘ਕੜਾ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | October 10, 2019

ਪੰਜਾਬੀ ਗਾਇਕ ਹਨੀ ਸਿੱਧੂ ਦਾ ਨਵਾਂ ਗੀਤ ਕੜਾ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਇਸ ਗਾਣੇ ਨੂੰ ਹਨੀ ਸਿੱਧੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਚ ਪੰਜਾਬੀਆਂ ਦੀ ਅਣਖਾਂ ਨੂੰ ਬਿਆਨ ਕੀਤਾ ਹੈ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ਹੋਰ ਵੇਖੋ:ਪਿਆਰ ‘ਚ ਹੁੰਦੀ ਨਿੱਕੀ ਮੋਟੀ ਨੋਕ-ਝੋਕ ਨੂੰ ਬਿਆਨ ਕਰ ਰਹੇ ਨੇ ਤਨਿਸ਼ਕ ਕੌਰ ਆਪਣੇ ਨਵੇਂ ਗੀਤ ‘ਆਕੜਾਂ’ ‘ਚ, ਦੇਖੇ ਵੀਡੀਓ 'ਕੜਾ' ਦਾ ਪੰਜਾਬੀਆਂ ਦੇ ਜੀਵਨ 'ਚ ਕੀ ਅਹਿਮੀਅਤ ਹੈ ਉਸ ਨੂੰ ਸਿੰਘ ਜੀਤ ਨੇ ਆਪਣੀ ਕਲਮ ਦੇ ਰਾਹੀਂ ਬਹੁਤ ਹੀ ਖ਼ੂਬਸੂਰਤ ਬੋਲਾਂ ਦੇ ਰਾਹੀਂ ਬਿਆਨ ਕੀਤਾ ਹੈ। ਜੇ ਗੱਲ ਕਰੀਏ 'ਕੜਾ' ਗਾਣੇ ਦੇ ਮਿਊਜ਼ਿਕ ਦੀ ਤਾਂ ਉਸ ਨੂੰ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦੀ ਵੀਡੀਓ 'ਚ ਹਨੀ ਸਿੱਧੂ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਡਾਇਰੈਕਟਰ ਗੈਰੀ ਦਿਓਲ ਵੱਲੋਂ ਸ਼ਾਨਦਾਰ ਬਣਾਇਆ ਗਿਆ ਹੈ। ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਨੀ ਸਿੱਧੂ ਇਸ ਤੋਂ ਪਹਿਲਾਂ ਵੀ ਦੂਜੀ ਵਰਦਾਤ, ਜੱਟ ਐਂਥਮ, ਸ਼ਿਕਾਰੀ, ਯਾਰ ਮੇਰੇ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like