Mother's Day ਮੌਕੇ ‘ਤੇ ਦੇਖੋ ਗੁਰਬਾਜ਼ ਗਰੇਵਾਲ ਦੀ ਆਪਣੀ ਮੰਮੀ ਦੇ ਨਾਲ ਕਿਊਟ ਤਸਵੀਰਾਂ

By  Lajwinder kaur May 8th 2022 05:48 PM

Mother's Day: ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ਮਾਂ ਨੂੰ ਲੈ ਕੇ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ ਕਲਾਕਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਜਿਵੇਂ ਕੇ ਸਭ ਜਾਣਦੇ ਹੀ ਨੇ ਮਦਰਸ ਡੇਅ ਹੈ। ਹਰ ਕੋਈ ਆਪੋ ਆਪਣੇ ਅੰਦਾਜ਼ ਦੇ ਨਾਲ ਆਪਣੀ ਮੰਮੀਆਂ ਨੂੰ ਵਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਦੀਆਂ ਆਪਣੀ ਮੰਮੀ ਦੇ ਨਾਲ ਕਿਊਟ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : Happy Mother's Day 2022: ਕੈਟਰੀਨਾ ਕੈਫ ਨੇ ਆਪਣੀ ਮੰਮੀ ਤੇ ਸੱਸ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

gurbaaz with his mummy ravneet grewal cute video Image Source: Instagram

ਗੁਰਬਾਜ਼ ਗਰੇਵਾਲ ਦੇ ਨਾਮ ਦਾ ਬਣਿਆ ਇੰਸਟਾਗ੍ਰਾਮ ਅਕਾਉਂਟ ਉੱਤੇ ਪੰਜ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਗੁਰਬਾਜ਼ ਗਰੇਵਾਲ ਆਪਣੀ ਮੰਮੀ ਰਵਨੀਤ ਗਰੇਵਾਲ ਦੇ ਨਾਲ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਕਮੈਂਟ ਕਰਕੇ ਇਨ੍ਹਾਂ ਤਸਵੀਰਾਂ ਦੀ ਤਾਰੀਫ ਕਰ ਰਹੇ ਹਨ। ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

Gurbaaz Grewal Image Source: Instagram

ਉੱਧਰ ਸ਼ਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਨੇ ਵੀ ਆਪਣੀ ਮਾਂ ਨੂੰ ਵਿਸ਼ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਰਵਨੀਤ ਗਰੇਵਾਲ ਬਤੌਰ ਪ੍ਰੋਡਿਊਸਰ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਨਾਲ ਕੰਮ ਕਰ ਰਹੀ ਹੈ।

gippy grewal son gurbaaz grewal second birthday Image Source: Instagram

ਦੱਸ ਦਈਏ ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਤਿੰਨ ਪੁੱਤਰਾਂ ਦੇ ਮਾਪੇ ਹਨ। ਦੋਵਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਹੋਇਆ ਹੈ। ਸ਼ਿੰਦਾ ਗਰੇਵਾਲ ਪੰਜਾਬੀ ਫ਼ਿਲਮਾਂ ‘ਚ ਬਤੌਰ ਚਾਈਲਡ ਆਰਟਿਸਟ ਕੰਮ ਕਰ ਰਿਹਾ ਹੈ। ਪਿਛਲੇ ਸਾਲ ਸ਼ਿੰਦਾ ਗਰੇਵਾਲ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ 'ਚ ਨਜ਼ਰ ਆਇਆ ਸੀ।

ਹੋਰ ਪੜ੍ਹੋ : ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ

 

 

View this post on Instagram

 

A post shared by Gurbaaz Grewal (@thegurbaazgrewal)

 

Related Post