ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ
ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ
Punjabi Entertainment News: ਮਨ ਭਰਿਆ, ਤੇਰੀ ਮਿੱਟੀ, ਪਛਤਾਉਗੇ, ਫਿਲਹਾਲ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਮਿਊਜ਼ਿਕ ਦੇ ਨਾਮੀ ਮਿਊਜ਼ਿਕ ਡਾਇਰੈਕਟਰ/ਗਾਇਕ ਬੀ ਪਰਾਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਪਤਨੀ ਮੀਰਾ ਬੱਚਨ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਹੈ।
ਹੋਰ ਪੜ੍ਹੋ : Lock Upp Winner: ਮੁਨੱਵਰ ਫਾਰੂਕੀ ਨੇ ਜਿੱਤਿਆ 'ਲਾਕ ਅੱਪ' ਦਾ ਪਹਿਲਾ ਸੀਜ਼ਨ, ਜਾਣੋ ਕੀ ਮਿਲਿਆ ਇਨਾਮ ‘ਚ?
Image Source: Instagram
ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੀਰਾ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕਪੈਸ਼ਨ ਚ ਲਿਖਿਆ ਹੈ-‘ਜਨਮਦਿਨ ਮੁਬਾਰਕ ਮਾਈ ਲਾਈਫ ਮਾਈ ਲਵ ਮੇਰੇ ਕੋਲ ਤੁਹਾਨੂੰ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਅਤੇ ਤੁਸੀਂ ਮੇਰੇ ਅਤੇ ਮੇਰੇ ਪਰਿਵਾਰ ਲਈ ਕੀ ਹੋ ਤੁਸੀਂ ਸਭ ਤੋਂ ਵੱਡੇ ਬੌਸ ਹੋ..'

ਉਨ੍ਹਾਂ ਨੇ ਅੱਗੇ ਲਿਖਿਆ ਹੈ- ਹਰ ਰੋਜ਼ ਤੁਹਾਡਾ ਦਿਨ ਹੈ ਬੀਵੀ ਜੋ ਵੀ ਤੁਸੀਂ ਕਰਦੇ ਹੋ ਉਹ ਸਭ ਕੁਝ ਸ਼ਾਨਦਾਰ ਹੈ ਅਤੇ ਹਰ ਇੱਕ ਲਈ ਧੰਨਵਾਦ ਸਭ ਕੁਝ ਸੱਚਮੁੱਚ ਧੰਨਵਾਦ ਮੇਰਾ ਪਿਆਰ...ਇੱਕ ਵਾਰ ਫਿਰ ਜਨਮਦਿਨ ਮੁਬਾਰਕ’। ਇਸ ਪੋਸਟ ਉੱਤੇ ਕਲਾਕਾਰਾਂ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮੀਰਾ ਬੱਚਨ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ।

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਨੇ ਸਾਲ 2019 ‘ਚ ਮੀਰਾ ਦੇ ਨਾਲ ਵਿਆਹ ਕਰਵਾ ਲਿਆ ਸੀ। ਸਾਲ 2020 ‘ਚ ਦੋਵੇਂ ਪਹਿਲੀ ਵਾਰ ਮਾਪੇ ਬਣੇ।
ਮੀਰਾ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਂ ਅਦਾਬ ਬੱਚਨ ਹੈ। ਬਹੁਤ ਅਦਾਬ ਵੱਡਾ ਭਰਾ ਬਣਨ ਜਾ ਰਿਹਾ ਹੈ। ਜੀ ਹਾਂ ਮੀਰਾ ਬੱਚਨ ਦੂਜੀ ਵਾਰ ਮੰਮੀ ਬਣਨ ਜਾ ਰਹੀ ਹੈ। ਪਿਛਲੇ ਮਹੀਨੇ ਹੀ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਖਬਰ ਦੀ ਜਾਣਕਾਰੀ ਦਿੱਤੀ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
