
Lock Upp Winner: ਲਓ ਜੀ ਕੰਗਨਾ ਰਣੌਤ ਦੇ ਹੋਸਟ ਸ਼ੋਅ 'ਲਾਕ ਅੱਪ' ਦੇ ਪਹਿਲੇ ਸੀਜ਼ਨ ਦਾ ਜੇਤੂ ਮਿਲ ਗਿਆ ਹੈ। OTT ਪਲੇਟਫਾਰਮ MX Player ਅਤੇ ALT ਬਾਲਾਜੀ 'ਤੇ ਪ੍ਰਸਾਰਿਤ ਇਸ ਵਿਵਾਦਪੂਰਨ ਰਿਆਲਿਟੀ ਸ਼ੋਅ ਨੂੰ ਪ੍ਰਤੀਯੋਗੀ ਮੁਨੱਵਰ ਫਾਰੂਕੀ ਨੇ ਜਿੱਤਿਆ ਹੈ। ਸ਼ੋਅ ਦਾ ਸ਼ਨੀਵਾਰ ਰਾਤ ਨੂੰ ਗ੍ਰੈਂਡ ਫਿਨਾਲੇ ਹੋਇਆ, ਜਿਸ ਵਿੱਚ ਮੇਜ਼ਬਾਨ ਕੰਗਨਾ ਰਣੌਤ ਦੁਆਰਾ ਜੇਤੂ ਦੇ ਰੂਪ ਵਿੱਚ ਪ੍ਰਤੀਯੋਗੀ ਮੁਨੱਵਰ ਫਾਰੂਕੀ ਦੇ ਨਾਮ ਦਾ ਐਲਾਨ ਕੀਤਾ ਗਿਆ। ਜਿਵੇਂ ਹੀ ਪਾਇਲ ਰੋਹਤਗੀ ਨੂੰ ਸਪਾਟ ਕੀਤਾ ਗਿਆ ਸੀ, ਪਹਿਲਾਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਮੁਨੱਵਰ ਫਾਰੂਕੀ ਇਸ ਸ਼ੋਅ ਦੇ ਵਿਨਰ ਬਣ ਗਏ ਹਨ।
ਹੋਰ ਪੜ੍ਹੋ : ਕੰਗਨਾ ਦੇ ਲਾਕ ਅੱਪ ਸ਼ੋਅ ‘ਚ ਇੱਕ ਨਵਾਂ ਖੁਲਾਸਾ! ਮੁਨੱਵਰ ਫਾਰੂਕੀ ਸ਼ਾਦੀਸ਼ੁਦਾ ਹਨ ਤੇ ਇੱਕ ਬੱਚੇ ਦੇ ਬਾਪ ਵੀ ਹਨ
ਨਿਰਮਾਤਾਵਾਂ ਨੇ ਮੁਨੱਵਰ ਫਾਰੂਕੀ ਬਾਰੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਸਨੇ ਕਿੰਨੀ ਸੁਚੱਜੇ ਢੰਗ ਨਾਲ ਗੇਮ ਖੇਡੀ ਹੈ ਅਤੇ ਨਿਰਮਾਤਾਵਾਂ ਨੇ ਉਸਨੂੰ 'ਲਾਕ ਅੱਪ' ਸੀਜ਼ਨ ਵਨ ਦਾ ਮਾਸਟਰ ਮਾਈਂਡ ਦੱਸਿਆ ਹੈ। ਮੁਨੱਵਰ ਫਾਰੂਕੀ ਨੂੰ ਇਨਾਮ ਵਜੋਂ 20 ਲੱਖ ਰੁਪਏ ਦਾ ਨਕਦ ਇਨਾਮ ਅਤੇ ਮਾਰੂਤੀ ਅਰਟਿਗਾ ਮਿਲੀ ਹੈ। ਇਸ ਤੋਂ ਇਲਾਵਾ ਉਸ ਨੂੰ ਇਟਲੀ ਦਾ ਦੌਰਾ ਵੀ ਸ਼ੋਅ ਵੱਲੋਂ ਦਿੱਤਾ ਗਿਆ ਹੈ।

ਮੁਨੱਵਰ ਫਾਰੂਕੀ ਨੂੰ ਆਪਣੀ ਸਹਿ ਪ੍ਰਤੀਯੋਗੀ ਪਾਇਲ ਰੋਹਤਗੀ ਤੋਂ ਸਖ਼ਤ ਮੁਕਾਬਲਾ ਮਿਲਿਆ। ਪਾਇਲ ਨੂੰ ਇਸ ਸ਼ੋਅ ਦੀ ਸਭ ਤੋਂ ਤਾਕਤਵਰ ਪ੍ਰਤੀਯੋਗੀਆਂ 'ਚ ਗਿਣਿਆ ਜਾਂਦਾ ਸੀ। ਓਟੀਟੀ ਦੇ ਸਭ ਤੋਂ ਵਿਵਾਦਪੂਰਨ ਰਿਆਲਿਟੀ ਸ਼ੋਅ ਲਾਕਅੱਪ ਦੇ ਪਹਿਲੇ ਸੀਜ਼ਨ ਵਿੱਚ, ਸਿਰਫ ਦੋ ਨਾਮ ਵਾਰ-ਵਾਰ ਆ ਰਹੇ ਸਨ ਅਤੇ ਮੁਨੱਵਰ ਫਾਰੂਕੀ ਤੋਂ ਇਲਾਵਾ ਪਾਇਲ ਰੋਹਤਗੀ ਦਾ ਨਾਮ ਸੀ। ਸ਼ੋਅ 'ਚ ਦੋਵਾਂ ਨੇ ਬਹੁਤ ਹੀ ਸਮਝਦਾਰੀ ਨਾਲ ਗੇਮ ਖੇਡੀ ਅਤੇ ਦੋਵਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਵੱਡੇ ਖੁਲਾਸੇ ਕੀਤੇ।
ਏਕਤਾ ਕਪੂਰ ਦੇ ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਕੰਗਨਾ ਰਣੌਤ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਅਤੇ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੁਆਰਾ ਡਾਂਸ ਕੀਤਾ ਗਿਆ ਸੀ। ਜਿੱਥੇ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੇ ਇੱਕ ਰੋਮਾਂਟਿਕ ਟਰੈਕ 'ਤੇ ਡਾਂਸ ਕੀਤਾ, ਕੰਗਨਾ ਰਣੌਤ ਨੇ ਆਪਣੀ ਫ਼ਿਲਮ ਦੇ ਇੱਕ ਗੀਤ 'ਤੇ ਪ੍ਰਦਰਸ਼ਨ ਕੀਤਾ।
ਹੋਰ ਪੜ੍ਹੋ : ਨੇਹਾ ਕੱਕੜ ਨੇ ਆਪਣੇ ਭਰਾ ਟੋਨੀ ਕੱਕੜ ਨੂੰ ਵੀਡੀਓ ਸ਼ੇਅਰ ਕਰਕੇ ਦਿੱਤਾ ਖ਼ਾਸ ਤੋਹਫਾ, ਘਰ ‘ਚ ਬਣਵਾ ਰਹੇ ਨੇ ਕ੍ਰਿਕੇਟ ਗਰਾਉਂਡ
View this post on Instagram