ਕੰਗਨਾ ਦੇ ਲਾਕ ਅੱਪ ਸ਼ੋਅ 'ਚ ਇੱਕ ਨਵਾਂ ਖੁਲਾਸਾ! ਮੁਨੱਵਰ ਫਾਰੂਕੀ ਸ਼ਾਦੀਸ਼ੁਦਾ ਹਨ ਤੇ ਇੱਕ ਬੱਚੇ ਦੇ ਬਾਪ ਵੀ ਹਨ

written by Lajwinder kaur | April 10, 2022

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕਅੱਪ ਨੇ 9 ਅਪ੍ਰੈਲ ਨੂੰ ਖੁਲਾਸਾ ਕੀਤਾ ਕਿ ਵਿਵਾਦਤ ਕਾਮੇਡੀਅਨ ਮੁਨੱਵਰ ਫਾਰੂਕੀ (Munawar Faruqui) ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਹੈ। ਹਾਲਾਂਕਿ, ਮੀਆਂ ਅਤੇ ਬੀਵੀ ਇਕੱਠੇ ਨਹੀਂ ਰਹਿੰਦੇ ਹਨ ਅਤੇ ਦੋਵਾਂ ਦਾ ਮਾਮਲਾ ਅਦਾਲਤ ਵਿੱਚ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਫਾਰੂਕੀ ਦੇ ਸਾਥੀ ਮੁਕਾਬਲੇਬਾਜ਼ ਅੰਜਲੀ ਅਰੋੜਾ ਨਾਲ ਰੋਮਾਂਸ ਦੀਆਂ ਗੱਲਾਂ ਚੱਲ ਰਹੀਆਂ ਹਨ।

ਹੋਰ  ਪੜ੍ਹੋ : ਪਰਿਵਾਰਕ ਰਿਸ਼ਤਿਆਂ ਦੀ ਉਲਝੀ ਕਹਾਣੀ ਅਤੇ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਨੀ ਮੈਂ ਸੱਸ ਕੁੱਟਣੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼

comedian munawar

ਹਾਲਾਂਕਿ ਫਾਰੂਕੀ ਬਾਰੇ ਇਹ ਜਾਣਕਾਰੀ ਲਾਕਅੱਪ ਸ਼ੋਅ ਰਾਹੀਂ ਆਈ ਹੈ, ਪਰ ਪਿਛਲੇ ਸਾਲ ਇੰਦੌਰ ਦੇ ਇੱਕ ਯੂਟਿਊਬਰ ਨੇ ਇਸ ਬਾਰੇ ਦੱਸਿਆ ਸੀ ਕਿ ਫਾਰੂਕੀ ਵਿਆਹਿਆ ਹੋਇਆ ਹੈ। ਸ਼ੋਅ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਨੱਵਰ ਫਾਰੂਕੀ ਦਾ ਵਿਆਹ ਛੋਟੀ ਉਮਰ ਵਿੱਚ ਹੋ ਗਿਆ ਸੀ ਅਤੇ ਦੋਵੇਂ ਪਿਛਲੇ ਡੇਢ ਸਾਲ ਤੋਂ ਵੱਖ ਰਹਿ ਰਹੇ ਹਨ।

ਹੋਰ  ਪੜ੍ਹੋ : ਸ਼ਹਿਨਾਜ਼ ਗਿੱਲ ਦੇ ਭਰਾ ਨੇ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਭੈਣ-ਭਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸ਼ੋਅ ਦੌਰਾਨ ਹੋਸਟ ਕੰਗਨਾ ਰਣੌਤ ਨੇ ਫਾਰੂਕੀ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਉਹ ਇਸ ਬਾਰੇ ਜਾਣਨਾ ਚਾਹੁੰਦੀ ਹੈ। ਫਿਰ ਮੁਕਾਬਲੇਬਾਜ਼ਾਂ ਨੂੰ ਇੱਕ ਪੋਸਟ ਦਾ ਇੱਕ ਸਕ੍ਰੀਨਸ਼ੌਟ ਦਿਖਾਇਆ ਗਿਆ, ਜਿਸ ਵਿੱਚ ਫਾਰੂਕੀ ਇੱਕ ਔਰਤ ਅਤੇ ਇੱਕ ਬੱਚੇ ਨਾਲ ਬੈਠੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ ਤੇ ਚੇਤਨਾ ਨਾਂ ਟਵਿੱਟਰ ਅਕਾਉਂਟ ਤੋਂ ਸ਼ੇਅਰ ਕੀਤੀ ਗਈ ਸੀ। ਸ਼ੋਅ 'ਤੇ ਵੀ ਇਹੀ ਪੋਸਟ ਸ਼ੇਅਰ ਕੀਤੀ ਗਈ ਸੀ।

 

View this post on Instagram

 

A post shared by ALTBalaji (@altbalaji)

You may also like