ਪਰਿਵਾਰਕ ਰਿਸ਼ਤਿਆਂ ਦੀ ਉਲਝੀ ਕਹਾਣੀ ਅਤੇ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਨੀ ਮੈਂ ਸੱਸ ਕੁੱਟਣੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼
ਪਰਿਵਾਰਕ ਰਿਸ਼ਤਿਆਂ ਦੀ ਉਲਝੀ ਕਹਾਣੀ ਅਤੇ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਨੀ ਮੈਂ ਸੱਸ ਕੁੱਟਣੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼
ਲਓ ਜੀ ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ (Ni Main Sass Kuttni )ਦੀ ਪ੍ਰਸ਼ੰਸਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਨ। ਜਿਸ ਕਰਕੇ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੀ ਨਜ਼ਰ ਕਰ ਦਿੱਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ਰਣਬੀਰ ਕਪੂਰ ਦੇ ਵਿਆਹ ਤੋਂ ਪਹਿਲਾਂ ਮਾਂ ਨੀਤੂ ਨੇ ਬੇਟੇ 'ਤੇ ਲੁਟਾਇਆ ਪਿਆਰ ਤੇ ਨਾਲ ਲਿਖਿਆ ਇਹ ਖਾਸ ਮੈਸੇਜ

ਜੀ ਹਾਂ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੀ ਰੂਬਰੂ ਹੋ ਗਿਆ ਹੈ। 2 ਮਿੰਟ 53 ਸੈਕਿੰਡ ਦਾ ਟ੍ਰੇਲਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਜਿਸ ਚ ਹਾਸਿਆਂ ਦੇ ਰੰਗਾਂ ਤੋਂ ਲੈ ਕੇ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਵੀ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਹ ਫ਼ਿਲਮ ਸੱਸ ਤੇ ਨੂੰਹ ਦੇ ਰਿਸ਼ਤੇ ਉੱਤੇ ਬਣਾਈ ਗਈ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਪਰਿਵਾਰਕ ਰਿਸ਼ਤਿਆਂ ਨੂੰ ਮਿੱਠਾਸ ਰੱਖਣ ਦਾ ਖ਼ਾਸ ਸੁਨੇਹਾ ਵੀ ਦੇਵੇਗੀ। ਇਸ ਹੇਠ ਦਿੱਤੇ ਲਿੰਕ ‘ਤੇ ਜਾ ਕੇ ਤੁਸੀਂ ਟ੍ਰੇਲਰ ਨੂੰ ਦੇਖ ਸਕਦੇ ਹੋ।

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ, ‘ਸ਼ਰੀਕ-2’ ਦੇ ਨਵੇਂ ਪੋਸਟਰ ਨਾਲ ਸਾਂਝੀ ਕੀਤੀ ਫ਼ਿਲਮ ਦੀ ਰਿਲੀਜ਼ ਡੇਟ
ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ। ਬਨਵੈਤ ਫ਼ਿਲਮਜ਼ ਦੇ ਬੈਨਰ ਹੇਠ ਫ਼ਿਲਮ ਰਿਲੀਜ਼ ਕੀਤੀ ਜਾਵੇਗੀ। ਮੋਹਿਤ ਬਨਵੈਤ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਮਹਿਤਾਬ ਵਿਰਕ ਤੇ ਤਨਵੀ ਨਾਗੀ ਲੀਡ ਰੋਲ ‘ਚ ਨਜ਼ਰ ਆਉਣਗੇ । ਇਹ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਿਰਮਲ ਰਿਸ਼ੀ, ਨੀਸ਼ਾ ਬਾਨੋ, ਅਨਿਤਾ ਦੇਵਗਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ 22 ਅਪ੍ਰੈਲ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
Ni Main Sass Kuttni | Official Trailer
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
