
ਪਿਛਲੇ ਕਈ ਦਿਨਾਂ ਤੋਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਖਬਰਾਂ ਖੂਬ ਸੁਰਖੀਆਂ 'ਚ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਆਏ ਦਿਨ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਹੁਣ ਵਿਆਹ ਦੀਆਂ ਇਨ੍ਹਾਂ ਖਬਰਾਂ ਵਿਚਾਲੇ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਉਨ੍ਹਾਂ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੀਤੂ ਕਪੂਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਰਣਬੀਰ ਕਪੂਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ।

ਨੀਤੂ ਨੇ ਰਣਬੀਰ ਕਪੂਰ ਨਾਲ ਇੱਕ ਫੋਟੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਆਪਣੇ ਪੁੱਤ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਫੋਟੋ ਸ਼ੇਅਰ ਕਰਦੇ ਹੋਏ ਨੀਤੂ ਨੇ ਲਿਖਿਆ, ਮੇਰੇ ਜਾਨੇ-ਜਿਗਰ (ਦਿਲ ਦੀ ਧੜਕਣ) ਨਾਲ ਇਮੋਜੀ ਵੀ ਪੋਸਟ ਕੀਤੇ ਨੇ। ਨੀਤੂ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ। ਮਾਂ-ਪੁੱਤ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਨੀਤੂ ਦੀ ਬੇਟੀ ਰਿਧੀਮਾ ਕਪੂਰ, ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਕਾਫੀ ਕਮੈਂਟ ਕਰ ਰਹੇ ਹਨ। ਤਾਂ ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਪੁੱਛ ਰਹੇ ਹਨ ਕਿ ਕੀ ਤੁਸੀਂ ਵਿਆਹ ਦੀ ਤਿਆਰੀ ਕਰ ਲਈ ਹੈ?
ਹੋਰ ਪੜ੍ਹੋ : ਗ੍ਰੈਮੀ 'ਚ ਰਿੱਕੀ ਕੇਜ ਨੇ ਛੂਹੇ ਗੁਰੂ ਦੇ ਪੈਰ, ਅਦਾਕਾਰਾ ਰਵੀਨਾ ਟੰਡਨ ਨੇ ਕਿਹਾ-ਅੰਤਰਰਾਸ਼ਟਰੀ ਮੰਚ 'ਤੇ ਸਾਡਾ ਸੱਭਿਆਚਾਰ
ਦਰਅਸਲ, ਨੀਤੂ ਅਤੇ ਰਣਬੀਰ ਇੱਕ ਐਡ ਸ਼ੂਟ ਲਈ ਇਕੱਠੇ ਹੋਏ ਹਨ। ਹਾਲਾਂਕਿ, ਦੋਵੇਂ ਕਿਸ ਬ੍ਰਾਂਡ ਦੇ ਐਂਡ ਲਈ ਇਕੱਠੇ ਹੋਏ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫੋਟੋ 'ਚ ਤੁਸੀਂ ਦੇਖੋਂਗੇ ਕਿ ਨੀਤੂ ਅਤੇ ਰਣਬੀਰ ਇਕੱਠੇ ਬੈਠੇ ਹਨ। ਦੋਵਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਹੈ। ਦੱਸ ਦਈਏ ਰਣਬੀਰ ਕਪੂਰ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ। ਜਿਸ ਕਰਕੇ ਜਦੋਂ ਵੀ ਰਣਬੀਰ ਦੀ ਕੋਈ ਤਸਵੀਰ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀ ਹੈ।
View this post on Instagram