ਗ੍ਰੈਮੀ 'ਚ ਰਿੱਕੀ ਕੇਜ ਨੇ ਛੂਹੇ ਗੁਰੂ ਦੇ ਪੈਰ, ਅਦਾਕਾਰਾ ਰਵੀਨਾ ਟੰਡਨ ਨੇ ਕਿਹਾ-ਅੰਤਰਰਾਸ਼ਟਰੀ ਮੰਚ 'ਤੇ ਸਾਡਾ ਸੱਭਿਆਚਾਰ

Written by  Lajwinder kaur   |  April 06th 2022 05:26 PM  |  Updated: April 06th 2022 05:26 PM

ਗ੍ਰੈਮੀ 'ਚ ਰਿੱਕੀ ਕੇਜ ਨੇ ਛੂਹੇ ਗੁਰੂ ਦੇ ਪੈਰ, ਅਦਾਕਾਰਾ ਰਵੀਨਾ ਟੰਡਨ ਨੇ ਕਿਹਾ-ਅੰਤਰਰਾਸ਼ਟਰੀ ਮੰਚ 'ਤੇ ਸਾਡਾ ਸੱਭਿਆਚਾਰ

Grammy Awards 2022: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਗ੍ਰੈਮੀ ਐਵਾਰਡਜ਼ ਦੌਰਾਨ ਅੰਤਰਰਾਸ਼ਟਰੀ ਮੰਚ 'ਤੇ ਭਾਰਤੀ ਸੰਸਕ੍ਰਿਤੀ ਦੀ ਝਲਕ ਦੇਖ ਕੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਨੇ ਰਿੱਕੀ ਕੇਜ ਦੀ ਵੀਡੀਓ ਨੂੰ ਬੜੇ ਮਾਣ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਰਿੱਕੀ ਅਮਰੀਕੀ ਸੰਗੀਤਕਾਰ ਸਟੀਵਰਟ ਕੋਪਲੈਂਡ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਜਦੋਂ ਨੂੰਹ ਨੇ ਚੁੱਕਿਆ ਵੇਲਣਾ ਤਾਂ ਸੱਸ ਦਾ ਹੋਇਆ ਕੀ ਹਾਲ, ਵੇਖੋ ‘ਨੀ ਮੈਂ ਸੱਸ ਕੁੱਟਣੀ’ ਦਾ ਟਾਈਟਲ ਟਰੈਕ ‘ਚ

raveena tandon Shared ricky kej grammy video

ਰਵੀਨਾ ਟੰਡਨ ਨੇ ਪੋਸਟ 'ਚ ਲਿਖਿਆ, ਰਿੱਕੀ ਕੇਜ ਦਾ ਦੂਜਾ ਗ੍ਰੈਮੀ। ਬਹੁਤ ਮਾਣ ਹੈ ਕਿ ਉਸਨੇ ਸਾਡੇ ਸੱਭਿਆਚਾਰ  ਨੂੰ ਅੰਤਰਰਾਸ਼ਟਰੀ ਮੰਚ 'ਤੇ ਪਹੁੰਚਾਇਆ ਹੈ। ਸਹਿਜੀਵ ਦਾ ਸਤਿਕਾਰ, ਵਸੁਧੈਵ ਕੁਟੁੰਬਕਮ, ਜੀਵਨ ਲਈ ਪਿਆਰ... ਆਪਣੇ ਗੁਰੂ ਦਾ ਵੀ ਸਤਿਕਾਰ ਕਰੋ। ਰਿੱਕੀ ਨੂੰ ਐਲਬਮ ਡਿਵਾਈਨ ਟਾਈਡਸ ਲਈ ਗ੍ਰੈਮੀ ਪ੍ਰਾਪਤ ਹੋਇਆ।

ਹੋਰ ਪੜ੍ਹੋ : Durlabh: ਜੈ ਰੰਧਾਵਾ ਨੇ ਸਾਂਝਾ ਕੀਤਾ ਗੈਂਗਸਟਰ ਦੁਰਲਭ ਕਸ਼ਯਪ ਦੀ ਹਿੰਦੀ ਬਾਇਓਪਿਕ ਫ਼ਿਲਮ ਦਾ ਫਰਸਟ ਲੁੱਕ

inside image of raveena tandon

ਰਵੀਨਾ ਟੰਡਨ ਵੱਲੋਂ ਗ੍ਰੈਮੀ ਐਵਾਰਡਜ਼ ਦੀ ਸ਼ੇਅਰ ਕੀਤੀ ਵੀਡੀਓ ਵਿੱਚ ਭਾਰਤੀ ਸੰਗੀਤਕਾਰ ਰਿੱਕੀ ਕੇਜ ਐਵਾਰਡ ਲੈਂਦੇ ਨਜ਼ਰ ਆ ਰਹੇ ਹਨ। ਸਟੇਜ 'ਤੇ ਪਹੁੰਚ ਕੇ ਉਸ ਨੇ ਸਭ ਤੋਂ ਪਹਿਲਾਂ ਸਟੀਵਰਟ ਕੋਪਲੈਂਡ ਦੇ ਪੈਰ ਛੂਹੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ਹੈਲੋ, ਸਭ ਤੋਂ ਪਹਿਲਾਂ ਮੈਂ ਲਿਵਿੰਗ ਲੈਜੇਂਡ ਸਟੀਵਰਟ ਕੋਪਲੈਂਡ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ। ਇਸ ਖੂਬਸੂਰਤ ਸੰਗੀਤਕ ਯਾਤਰਾ ਵਿੱਚ ਮੇਰੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਉਸਦੇ ਸੰਗੀਤ ਅਤੇ ਕੰਧਾਂ 'ਤੇ ਉਸਦੇ ਪੋਸਟਰਾਂ ਨਾਲ ਵੱਡਾ ਹੋਇਆ ਹਾਂ ਅਤੇ ਅੱਜ ਮੈਂ ਉਸਦੇ ਨਾਲ ਗ੍ਰੈਮੀ ਜਿੱਤਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਿਕੀ ਕੇਜ ਨੂੰ 64ਵੇਂ ਗ੍ਰੈਮੀ 'ਤੇ ਦੂਜੀ ਵਾਰ ਇਹ ਐਵਾਰਡ ਮਿਲਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network