Durlabh: ਜੈ ਰੰਧਾਵਾ ਨੇ ਸਾਂਝਾ ਕੀਤਾ ਗੈਂਗਸਟਰ ਦੁਰਲਭ ਕਸ਼ਯਪ ਦੀ ਹਿੰਦੀ ਬਾਇਓਪਿਕ ਫ਼ਿਲਮ ਦਾ ਫਰਸਟ ਲੁੱਕ
Durlabh: ਜੈ ਰੰਧਾਵਾ ਨੇ ਸਾਂਝਾ ਕੀਤਾ ਗੈਂਗਸਟਰ ਦੁਰਲਭ ਕਸ਼ਯਪ ਦੀ ਹਿੰਦੀ ਬਾਇਓਪਿਕ ਫ਼ਿਲਮ ਦਾ ਫਰਸਟ ਲੁੱਕ
ਪੰਜਾਬੀ ਮਾਡਲ, ਗਾਇਕ ਤੇ ਐਕਟਰ ਜੈ ਰੰਧਾਵਾ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਉੱਤੇ ਛਾਪ ਛੱਡਣ ਲਈ ਤਿਆਰ ਨੇ। ‘ਸ਼ੂਟਰ’ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਉਹ ਫ਼ਿਲਮ ‘ਦੁਰਲਭ’ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਹ ਫ਼ਿਲਮ ਬਦਨਾਮ ਗੈਂਗਸਟਰ ਦੁਰਲਭ ਕਸ਼ਯਪ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਜੈ ਰੰਧਾਵਾ ਨੇ ਆਪਣੀ ਫ਼ਿਲਮ ਦਾ ਫਸਰਟ ਲੁੱਕ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਲੁੱਕ ਦੀ ਕਾਫੀ ਤਾਰੀਫ ਹੋ ਰਹੀ ਹੈ।
ਹੋਰ ਪੜ੍ਹੋ : ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?
image From instagram
ਉਨ੍ਹਾਂ ਨੇ ਆਪਣੀ ਲੁੱਕ ਵਾਲਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- “Durlabh” Testosterone ਸੇ ਭਰੀ ਹੋਈ ਫ਼ਿਲਮ...ਬਹੁਤ ਜਲਦ ਸਿਨੇਮਾ ਘਰਾਂ ਮੇ...ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਨਾਲ ਜੁੜੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਪੋਸਟਰ ਚ ਦੇਖ ਸਕਦੇ ਹੋ ਜੈ ਰੰਧਾਵਾ ਨੇ ਮੱਥੇ ਉੱਤੇ ਲਾਲਾ ਰੰਗ ਦਾ ਟਿੱਕਾ ਲਗਾਇਆ ਹੋਇਆ ਹੈ ਤੇ ਕਾਲੇ ਰੰਗ ਦੇ ਕੱਪੜੇ ਤੇ ਨਾਲ ਹੀ ਮੋਢੇ ਉੱਤੇ ਗਮਛਾ ਰੱਖਿਆ ਹੋਇਆ ਹੈ। ਇਸ ਪੋਸਟ ਉੱਤੇ ਲਗਾਤਾਰ ਪ੍ਰਸ਼ੰਸਕਾਂ ਦੇ ਕਮੈਂਟ ਆ ਰਹੇ ਹਨ। ਕਲਾਕਾਰ ਵੀ ਕਮੈਂਟ ਕਰਕੇ ਜੈ ਰੰਧਾਵਾ ਦੀ ਲੁੱਕ ਦੀ ਤਾਰੀਫ ਕਰ ਰਹੇ ਨੇ ਤੇ ਨਾਲ ਹੀ ਇਸ ਫ਼ਿਲਮ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
ਹੋਰ ਪੜ੍ਹੋ : Pushpa 2 ਦੀਆਂ ਤਿਆਰੀਆਂ ਜ਼ੋਰਾਂ 'ਤੇ, ਫ਼ਿਲਮ 'ਚ ਬਾਲੀਵੁੱਡ ਦੀ ਇਹ ਅਦਾਕਾਰਾ ਵੀ ਆਵੇਗੀ ਨਜ਼ਰ

ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਮਨੀਸ਼ ਭੱਟ, ਜਿਹੜੇ ਪਹਿਲਾ ਪੰਛੀ, ਜ਼ਿਲ੍ਹਾ ਸੰਗਰੂਰ, ਤੇ ਫੱਟੇ ਦਿੰਦੇ ਚੱਕ ਪੰਜਾਬੀ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਦੱਸ ਦਈਏ ਜੈ ਰੰਧਾਵਾ ਨੇ ਸ਼ੂਟਰ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਕਈ ਗੀਤਾਂ ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤ ਜਿਵੇਂ ਸਟਾਰ, ਦੀਵਾਨਾ, BY GOD, ਨੇਚਰ, ਗੋਰੀਏ, ਫਿਤੂਰ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰੀ ਲਗਾ ਚੁੱਕੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
