Pushpa 2 ਦੀਆਂ ਤਿਆਰੀਆਂ ਜ਼ੋਰਾਂ 'ਤੇ, ਫ਼ਿਲਮ 'ਚ ਬਾਲੀਵੁੱਡ ਦੀ ਇਹ ਅਦਾਕਾਰਾ ਵੀ ਆਵੇਗੀ ਨਜ਼ਰ

Written by  Lajwinder kaur   |  April 05th 2022 05:12 PM  |  Updated: April 05th 2022 05:12 PM

Pushpa 2 ਦੀਆਂ ਤਿਆਰੀਆਂ ਜ਼ੋਰਾਂ 'ਤੇ, ਫ਼ਿਲਮ 'ਚ ਬਾਲੀਵੁੱਡ ਦੀ ਇਹ ਅਦਾਕਾਰਾ ਵੀ ਆਵੇਗੀ ਨਜ਼ਰ

ਅੱਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ' ਨੇ ਖੂਬ ਵਾਹ ਵਾਹੀ ਲੁੱਟੀ ਸੀ। ਪ੍ਰਸ਼ੰਸਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਨੂੰ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਕੀਤਾ ਸੀ ਅਤੇ ਹਿੰਦੀ ਵਿੱਚ ਵੀ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਫ਼ਿਲਮ ਦੇ ਸ਼੍ਰੀਵੱਲੀ, ਸਾਮੀ ਸਾਮੀ ਅਤੇ ਓਨ ਅੰਟਾਵਾ ਵਰਗੇ ਗੀਤਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾਈ ਅਤੇ ਕਾਫੀ ਰੀਲਾਂ ਵੀ ਬਣੀਆਂ।

pushpa

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਨੇ ਆਪਣੇ ਬੇਟੇ ਨਿਰਵੈਰ ਦੇ 'ਮੁੰਡਨ' ਸਮਾਰੋਹ ਦੀ ਨਿੱਕੀ ਜਿਹੀ ਝਲਕ ਕੀਤੀ ਸਾਂਝੀ, ਕਿਹਾ- ‘ਪੇਸ਼ ਹੈ ਸਾਡਾ ਗੰਜੂ ਰਾਏ’

ਇਨ੍ਹੀਂ ਦਿਨੀਂ ਅੱਲੂ ਅਰਜੁਨ ਦੀ ਇਸ ਸੁਪਰਹਿੱਟ ਫ਼ਿਲਮ 'ਪੁਸ਼ਪਾ 2' ਦੇ ਦੂਜੇ ਭਾਗ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਫ਼ਿਲਮ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ, ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਸਮੰਥਾ ਰੂਥ ਪ੍ਰਭੂ ਨੇ ਫ਼ਿਲਮ 'ਚ ਸਪੈਸ਼ਲ ਗੀਤ 'ਓਮ ਅੰਟਾਵਾ' ਕੀਤਾ ਸੀ, ਉਸੇ ਤਰ੍ਹਾਂ ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰਾ ਧਮਾਲ ਮਚਾਉਂਦੀ ਨਜ਼ਰ ਆਵੇਗੀ।

pushpa

ਹੋਰ ਪੜ੍ਹੋ : ਫ਼ਿਲਮ ‘MAIN TE BAPU’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਪੁੱਤ ਘੋੜੀ ਚੜੂ ਜਾਂ ਫਿਰ ਪਿਓੋ

ਮੀਡੀਆ ਰਿਪੋਰਟਸ ਦੇ ਅਨੁਸਾਰ ਇਸ ਵਾਰ ਅਦਾਕਾਰਾ ਦਿਸ਼ਾ ਪਟਾਨੀ ਆਪਣੇ ਡਾਸ ਮੁਵ ਦੇ ਨਾਲ ਦਰਸ਼ਕਾਂ ਨੂੰ ਆਪਣਾ ਦਿਵਾਨਾ ਬਣਾਉਂਦੀ ਹੋਈ ਨਜ਼ਰ ਆਵੇਗੀ। ਮੀਡੀਆ ਸੂਤਰਾਂ ਦੇ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਪੁਸ਼ਪਾ 2 'ਚ ਦਿਸ਼ਾ ਦਾ ਇੱਕ ਖਾਸ ਗੀਤ ਹੋ ਸਕਦਾ ਹੈ। ਇੰਨਾ ਹੀ ਨਹੀਂ ਪੁਸ਼ਪਾ 2 ਨੂੰ ਲੈ ਕੇ ਇਹ ਵੀ ਖਬਰ ਆਈ ਹੈ ਕਿ ਫ਼ਿਲਮ ਦੇ ਤਿੰਨ ਗੀਤ ਤਿਆਰ ਹੋ ਚੁੱਕੇ ਹਨ ਅਤੇ ਇਹ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਫ਼ਿਲਮ ਦਾ ਸੰਗੀਤ ਦੇਵੀ ਸ਼੍ਰੀ ਪ੍ਰਸਾਦ ਨੇ ਤਿਆਰ ਕੀਤਾ ਹੈ। ਇਸ ਤਰ੍ਹਾਂ ਮੇਕਰਜ਼ ਫ਼ਿਲਮ ਲਈ ਜ਼ਬਰਦਸਤ ਤਿਆਰੀਆਂ ਕਰ ਰਹੇ ਹਨ ਅਤੇ ਇਸ ਹਿੱਸੇ ਨੂੰ ਪਹਿਲਾਂ ਨਾਲੋਂ ਵੀ ਸ਼ਾਨਦਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ। ਜਿਸ ਕਰਕੇ ਪੁਸ਼ਪਾ 2 'ਚ ਅੱਲੂ ਅਰਜੁਨ ਦਾ ਕਿਰਦਾਰ ਪਹਿਲਾਂ ਨਾਲੋਂ ਜ਼ਿਆਦਾ ਜ਼ਬਰਦਸਤ ਹੋਣ ਵਾਲਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network