ਕਿਸ਼ਵਰ ਮਰਚੈਂਟ ਨੇ ਆਪਣੇ ਬੇਟੇ ਨਿਰਵੈਰ ਦੇ 'ਮੁੰਡਨ' ਸਮਾਰੋਹ ਦੀ ਨਿੱਕੀ ਜਿਹੀ ਝਲਕ ਕੀਤੀ ਸਾਂਝੀ, ਕਿਹਾ- ‘ਪੇਸ਼ ਹੈ ਸਾਡਾ ਗੰਜੂ ਰਾਏ’

written by Lajwinder kaur | April 04, 2022

ਟੈਲੀਵਿਜ਼ਨ ਜਗਤ ਦਾ ਮਸ਼ਹੂਰ ਜੋੜਾ, ਕਿਸ਼ਵਰ ਮਰਚੈਂਟ ਅਤੇ ਸੁਯਸ਼ ਰਾਏ, ਜਦੋਂ ਤੋਂ ਮੰਮੀ-ਪਾਪਾ ਬਣੇ ਨੇ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਪੁੱਤਰ ਨਿਰਵੈਰ ਖੁਸ਼ੀਆਂ ਦਾ ਬੰਡਲ ਬਣੇ ਕੇ ਆਇਆ ਹੈ । ਉਦੋਂ ਤੋਂ ਹੀ ਉਹ ਆਪਣੇ ਮਾਤਾ-ਪਿਤਾ ਦੀ ਯਾਤਰਾ ਦੇ ਹਰ ਪਲ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਨੇ ਪਿਆਰ ਨਾਲ ਆਪਣੇ ਬੱਚੇ ਦਾ ਨਾਮ ਨਿਰਵੈਰ ਰਾਏ ਰੱਖਿਆ ਹੈ। ਦੋਵੇਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਨੰਨ੍ਹੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਦਾ ਇੱਕ ਕਿਊਟ ਜਿਹਾ ਵੀਡੀਓ ਪੋਸਟ ਕੀਤਾ ਹੈ।

ਹੋਰ ਪੜ੍ਹੋ : Lock Upp: ਕੀ ‘ਪਵਿੱਤਰ ਰਿਸ਼ਤਾ’ ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

Kishwer Merchantt image From instagram

ਕੁਝ ਪਲ ਪਹਿਲਾਂ, ਕਿਸ਼ਵਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਪਤੀ, ਸੁਯਸ਼ ਅਤੇ ਪੁੱਤਰ ਨਿਰਵੈਰ ਇੱਕ ਖ਼ੂਬਸੂਰਤ ਪਰਿਵਾਰਕ ਤਸਵੀਰ ਸਾਂਝੀ ਕੀਤੀ। ਫੋਟੋ ਵਿੱਚ, ਤੁਸੀਂ ਦੇਖ ਸਕਦੇ ਹਾਂ ਕਿ ਗੁਬਾਰਿਆਂ ਨਾਲ ਸਜਾਈ ਇੱਕ ਕੰਧ ਹੈ ਅਤੇ  ਉਸ ਉੱਤੇ ਲਿਖਿਆ ਹੈ ਨੋ ਹੇਅਰ । ਜੀ ਹਾਂ ਇਹ ਖ਼ਾਸ ਮੌਕਾ ਰਿਹਾ ਨਿਰਵੈਰ ਦੇ ਮੁੰਡਨ ਵਾਲੀ ਰਸਮ ਦਾ।

ਹੋਰ ਪੜ੍ਹੋ : ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਕਿਸ਼ਵਰ ਬੇਬੀ ਪਿੰਕ ਰੰਗ ਦੇ ਪਹਿਰਾਵੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ, ਜਦੋਂ ਕਿ ਸੁਯਸ਼ ਨੀਲੇ ਰੰਗ ਦੇ ਕੁੜਤੇ ਪਜਾਮੇ ਵਿੱਚ ਸ਼ਾਨਦਾਰ ਲੱਗ ਰਿਹਾ, ਜਿਸਨੂੰ ਉਸਨੇ ਇੱਕ ਜੈਕਟ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਦੂਜੇ ਪਾਸੇ, ਨਿਰਵੈਰ ਚਿੱਟੇ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਪੈਂਟ ਅਤੇ ਪੈਂਟ ਵਿੱਚ ਬਹੁਤ ਹੀ ਪਿਆਰੇ ਲੱਗ ਰਹੇ ਸਨ। ਤਸਵੀਰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ: "ਮਾਂ, ਡੈਡੀ, ਟਕਲੂ ਅਤੇ ਬ੍ਰਾਊਨ ਮੁੰਡੇ ।" ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਛੋਟੀ ਜਿਹੀ ਇੰਸਟਾਗ੍ਰਾਮ ਅਕਾਉਂਟ ਉੱਤੇ ਇੰਸਟਾ ਰੀਲ ਸ਼ੇਅਰ ਕੀਤੀ ਹੈ। ਜਿਸ ‘ਚ ਪਹਿਲਾ ਨਿਰਵੈਰ ਵਾਲਾਂ ਦੇ ਨਾਲ ਅਤੇ ਫਿਰ ਗੰਜੂ ਨਜ਼ਰ ਆ ਰਿਹਾ ਹੈ।

Kishwer Merchantt Shares A Photo From Her Son

ਕਿਸ਼ਵਰ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਮੁੰਡਨ ਸਮਾਰੋਹ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ ਹਨ। ਇਸ ਇੰਸਟਾ ਰੀਲ ਨੂੰ ਕਿਸ਼ਵਰ ਨੇ ਪੋਸਟ ਕਰਦੇ ਹੋਏ ਲਿਖਿਆ ਹੈ- ‘ਪੇਸ਼ ਹੈ ਸਾਡਾ ਗੰਜੂ’। ਇਸ ਪੋਸਟ ਉੱਤੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੇ ਸੁਨੇਹੇ ਵੀ ਆ ਰਹੇ ਹਨ। ਹਰ ਕੋਈ ਨਿਰੈਵਰ ਦੀ ਕਿਊਟਨੈੱਸ ਦੀ ਤਾਰੀਫ ਕਰ ਰਿਹਾ ਹੈ।

You may also like