
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ 'ਚ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਸੀ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਕਈ ਪ੍ਰਸ਼ੰਸਕ ਭਾਰਤੀ ਸਿੰਘ ਨੂੰ ਮਾਂ ਬਣਨ 'ਤੇ ਵਧਾਈਆਂ ਦਿੱਤੀਆਂ। ਇਸ ਦੌਰਾਨ ਭਾਰਤੀ ਸਿੰਘ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ 'ਚ ਉਹ ਆਪਣੀ ਗੋਦੀ 'ਚ ਬੱਚੇ ਨੂੰ ਲੈ ਕੇ ਹਸਪਤਾਲ ਦੇ ਬੈੱਡ 'ਤੇ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਭਾਰਤੀ ਅਤੇ ਉਸ ਦੇ ਬੱਚੇ ਦੀ ਪਹਿਲੀ ਤਸਵੀਰ ਵਜੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਪਰ ਕੀ ਇਹ ਸੱਚਮੁੱਚ ਭਾਰਤੀ ਸਿੰਘ ਅਤੇ ਉਸ ਦੇ ਬੱਚੇ ਦੀ ਪਹਿਲੀ ਫੋਟੋ ਹੈ? ਆਖ਼ਰਕਾਰ, ਕੀ ਇਹ ਤਸਵੀਰ ਸੱਚ ਹੈ? ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਜਿਹੀਆਂ ਸਾਰੀਆਂ ਤਸਵੀਰਾਂ ਅਸਲ ਵਿੱਚ ਫੋਟੋਸ਼ਾਪ ਰਾਹੀ ਤਿਆਰ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਸਵੀਰਾਂ ਦਾ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ। ਦੱਸ ਦਈਏ ਹਰਸ਼ ਲਿੰਬਾਚੀਆ ਅਤੇ ਭਾਰਤੀ ਸਿੰਘ ਦੋਵਾਂ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਆਪਣੇ ਅਧਿਕਾਰਤ ਅਕਾਊਂਟ ਤੋਂ ਆਪਣੇ ਬੱਚੇ ਦੀ ਕੋਈ ਵੀ ਝਲਕ ਸਾਂਝੀ ਨਹੀਂ ਕੀਤੀ ਹੈ।
ਹਰਸ਼ ਲਿੰਬਾਚੀਆ ਨੇ ਡਿਲੀਵਰੀ ਤੋਂ ਬਾਅਦ ਸਿਰਫ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਹੱਥ ਵਿੱਚ ਟੋਕਰੀ ਲੈ ਕੇ ਸਫੇਦ ਰੰਗ ਦੇ ਪਹਿਰਾਵੇ ਵਿੱਚ ਭਾਰਤੀ ਸਿੰਘ ਨਾਲ ਖੜੇ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਹਰਸ਼ ਨੇ ਕੈਪਸ਼ਨ 'ਚ ਲਿਖਿਆ- ਇਹ ਲੜਕਾ ਹੈ।
ਹੋਰ ਪੜ੍ਹੋ : IPL 2022: ਮੈਚ ਦੌਰਾਨ ਕੈਮਰਾਮੈਨ ਨੇ ਦਿਖਾਇਆ 'ਕਿੱਸਾ ਕਿਸ ਦਾ', ਵਾਇਰਲ ਹੋ ਰਹੇ ਨੇ ਮੀਮਜ਼
ਦੱਸ ਦੇਈਏ ਕਿ ਪ੍ਰੈਗਨੈਂਸੀ ਦੌਰਾਨ ਵੀ ਭਾਰਤੀ ਸਿੰਘ ਨੇ ਕੰਮ ਕੀਤਾ। ਉਨ੍ਹਾਂ ਨੇ ਕਈ ਰਿਆਲਟੀ ਸ਼ੋਅ ‘ਚ ਬਤੌਰ ਹੋਸਟ ਕੰਮ ਕੀਤਾ ਤੇ ਦਰਸ਼ਕਾਂ ਨੂੰ ਖੂਬ ਹਸਾਇਆ । ਪ੍ਰੈਗਨੈਂਸੀ ਦੌਰਾਨ ਵੀ ਭਾਰਤੀ ਸਿੰਘ ਦੀਆਂ ਕਈ ਵੀਡੀਓਜ਼ ਪ੍ਰੋਗਰਾਮਾਂ ਦੇ ਸ਼ੂਟਿੰਗ ਸੈੱਟ ਤੋਂ ਵਾਇਰਲ ਹੁੰਦੀਆਂ ਰਹਿੰਦੀਆਂ ਸਨ।
View this post on Instagram
View this post on Instagram