ਰੌਸ਼ਨ ਪ੍ਰਿੰਸ ਤੇ ਗੁਰਲੇਜ ਅਖਤਰ ਦੇ ਨਵੇਂ ਚੱਕਵੇਂ ਗੀਤ ‘ਪੱਕੇ ਰੰਗ’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ  

written by Lajwinder kaur | April 06, 2022

ਰੋਜ਼ਾਨਾ ਹੀ ਨਵੇਂ-ਨਵੇਂ ਪੰਜਾਬੀ ਗੀਤ ਰਿਲੀਜ਼ ਹੁੰਦੇ ਰਹਿੰਦੇ ਹਨ। ਜੀ ਹਾਂ ਰੌਸ਼ਨ ਪ੍ਰਿੰਸ ਤੇ ਗੁਰਲੇਜ ਅਖਤਰ ‘ਪੱਕੇ ਰੰਗ’ ਟਾਈਟਲ ਹੇਠ ਦੋਗਾਣਾ ਗੀਤ ਲੈ ਕੇ ਆਏ ਹਨ। ਚੱਕਵੀਂ ਬੀਟ ਵਾਲਾ ਇਹ ਸੌਂਗ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ : Durlabh: ਜੈ ਰੰਧਾਵਾ ਨੇ ਸਾਂਝਾ ਕੀਤਾ ਗੈਂਗਸਟਰ ਦੁਰਲਭ ਕਸ਼ਯਪ ਦੀ ਹਿੰਦੀ ਬਾਇਓਪਿਕ ਫ਼ਿਲਮ ਦਾ ਫਰਸਟ ਲੁੱਕ

roshan prince new song pakke rang

ਇਸ ਗੀਤ ਦੇ ਬੋਲ ਸੁੱਖਮਨ ਹੀਰ ਨੇ ਲਿਖੇ ਤੇ ਮਿਊਜ਼ਿਕ ਮੈਂਡ ਮਿਕਸ ਨੇ ਦਿੱਤਾ ਹੈ। ਗਾਣੇ ਦੇ ਵੀਡੀਓ 'ਚ ਰੌਸ਼ਨ ਪ੍ਰਿੰਸ ਅਤੇ ਮਾਡਲ Karnawat ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਪੂਰਾ ਗੀਤ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਯੂਟਿਊਬ ਉੱਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਗਾਣੇ ਦਾ ਸ਼ੂਟ ਵਿਦੇਸ਼ ‘ਚ ਹੀ ਕੀਤਾ ਗਿਆ ਹੈ।

singer roshan prince

ਹੋਰ ਪੜ੍ਹੋ : ਅਦਾਕਾਰੀ ਛੱਡ ਐਕਟਰ ਹਾਰਬੀ ਸੰਘਾ ਨੇ ਜਦੋਂ ਚਲਾਇਆ ਹਵਾਈ ਜਹਾਜ਼ ਤਾਂ ਦੇਖੋ ਨਾਲ ਦੇ ਸਾਥੀਆਂ ਦਾ ਕੀ ਹੋਇਆ ਹਾਲ

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਕਾਫੀ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਬਸ ਤੂੰ, ‘ਬੇਵਫਾਈਆਂ’, ਰੰਗ ਪੱਕਾ, ਜੱਟੀ ਦੇ ਨੈਣ, ਬੋਲਦਾ ਨਹੀਂ, ਦਿਲ ਡਰਦਾ ਵਰਗੇ ਕਈ ਗੀਤ ਸ਼ਾਮਿਲ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਐਕਟਿਵ ਨੇ। ਉਹ ਨਾਨਕਾ ਮੇਲ, ਮੁੰਡਾ ਫਰੀਦਕੋਟੀਆ, ਰਾਂਝਾ ਰਫਿਊਜ਼ੀ ਵਰਗੀਆਂ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਬਹੁਤ ਜਲਦ ਉਹ ਨਵੀਂ ਫ਼ਿਲਮ ‘ਵਧਾਈਆਂ ਬਾਪੂ ਤੈਨੂੰ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

You may also like