ਅਦਾਕਾਰੀ ਛੱਡ ਐਕਟਰ ਹਾਰਬੀ ਸੰਘਾ ਨੇ ਜਦੋਂ ਚਲਾਇਆ ਹਵਾਈ ਜਹਾਜ਼ ਤਾਂ ਦੇਖੋ ਨਾਲ ਦੇ ਸਾਥੀਆਂ ਦਾ ਕੀ ਹੋਇਆ ਹਾਲ

written by Lajwinder kaur | April 05, 2022

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਏਨੀਂ ਦਿਨੀਂ ਹਾਰਬੀ ਸੰਘਾ ਗਿੱਪੀ ਗਰੇਵਾਲ ਦੀ ਫ਼ਿਲਮ ਹਨੀਮੂਨ ਦੇ ਸ਼ੂਟ ਲਈ ਲੰਡਨ ਪਹੁੰਚੇ ਹੋਏ ਹਨ। ਜਿੱਥੋਂ ਉਹ ਆਪਣੀ ਮਜ਼ੇਦਾਰ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇੱਕ ਹੋਰ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਦੀ ਬੈਚਲਰ ਪਾਰਟੀ ਹੋਵੇਗੀ ਸ਼ਾਨਦਾਰ, ਜਾਣੋ ਕਿਹੜੇ-ਕਿਹੜੇ ਸੈਲੀਬ੍ਰੇਟੀ ਮਚਾਉਣਗੇ ਧਮਾਲ

Happy Birthday Harby Sangha: Here Are His 5 Notable Films As Supporting Comic Star

ਇਸ ਵੀਡੀਓ 'ਚ ਹਾਰਬੀ ਸੰਘਾ ਹਵਾਈ ਜਹਾਜ਼ ਚਲਾਉਣ ਦੀ ਕੋਸ਼ਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਦੇ ਕੁਝ ਸਾਥੀ ਹਾਰਬੀ ਨੂੰ ਗਾਇਡ ਕਰਦੇ ਹੋਏ ਦੱਸਦੇ ਨੇ ਗੇਅਰ ਕਿੱਥੋ ਪੈਂਦਾ ਤੇ ਨਾਲ ਹੀ ਉਹ ਸਾਰੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਉਹ ਇਹ ਵੀ ਕਹਿੰਦੇ ਨੇ ਕਦੇ ਇਹ ਜਹਾਜ਼ ਚੱਲ ਹੀ ਨਾ ਪਵੇ। ਪਰ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ। ਪ੍ਰਸ਼ੰਸਕ ਫਨੀ ਕਮੈਂਟ ਕਰ ਰਹੇ ਨੇ।

Harby Sangha With Family

ਹੋਰ ਪੜ੍ਹੋ :  ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?

ਦੱਸ ਦਈਏ ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ। ਉਹ ਕਾਮੇਡੀ ਸ਼ੋਅ ਕਰਨ ਜਾਂਦੇ ਸੀ ਪਰ ਉਸ ਦੇ ਨਾਲ ਘਰ ਦਾ ਖਰਚਾ ਬਹੁਤ ਮੁਸ਼ਕਿਲ ਦੇ ਨਾਲ ਚੱਲਦਾ ਸੀ । ਜਿਸ ਕਰਕੇ ਉਨ੍ਹਾਂ ਨੇ ਕੋਈ ਹੋਰ ਕੰਮ ਕਰਨ ਬਾਰੇ ਸੋਚਿਆ । ਪਰ ਅਜਿਹੇ ਔਖੇ ਵੇਲੇ ਜਦੋਂ ਹਾਰਬੀ ਆਪਣੀ ਹਿੰਮਤ ਹਾਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਹੱਲਾਸ਼ੇਰੀ ਦਿੱਤੀ ਅਤੇ ਐਕਟਿੰਗ ਜਾਰੀ ਰੱਖਣ ਦੀ ਗੱਲ ਆਖੀ । ਜਿਸ ਤੋਂ ਬਾਅਦ ਹਾਰਬੀ ਸੰਘਾ ਇਸੇ ਖੇਤਰ ‘ਚ ਡਟੇ ਰਹੇ, ਉਨ੍ਹਾਂ ਦੀ ਮੁਲਾਕਾਤ ਗੁਰਪ੍ਰੀਤ ਘੁੱਗੀ ਨਾਲ ਹੋਈ । ਬਸ ਇਸ ਤੋਂ ਬਾਅਦ ਟੀਵੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦੀ ਗਿਣਤੀ ਕਾਮਯਾਬ ਅਦਾਕਾਰ ਦੇ ਤੌਰ ‘ਤੇ ਹੁੰਦੀ ਹੈ । ਅੱਜ ਉਹ ਹਰ ਦੂਜੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ।

 

View this post on Instagram

 

A post shared by Harby Sangha (@harbysangha)

You may also like