
ਬਾਲੀਵੁੱਡ ਐਕਟਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਰਚਾ ਹੁਣ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਆਖਿਰਕਾਰ ਉਨ੍ਹਾਂ ਦੇ ਵਿਆਹ ਦੀ ਤਰੀਕ ਤੋਂ ਪਰਦਾ ਉੱਠ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀ-ਟਾਊਨ ਦੀ ਇਹ ਮਸ਼ਹੂਰ ਜੋੜੀ ਇਸ ਮਹੀਨੇ ਦੀ 17 ਤਰੀਕ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਜਿਸ ਨੂੰ ਲੈ ਕੇ ਦੋਵੇਂ ਪਰਿਵਾਰ ਖੂਬ ਤਿਆਰੀਆਂ ਕਰ ਰਹੇ ਹਨ।
ਹੋਰ ਪੜ੍ਹੋ : ਬੀ ਪਰਾਕ ਨੇ ਸਾਂਝੀ ਕੀਤੀ ਗੁੱਡ ਨਿਊਜ਼, ਦੂਜੀ ਵਾਰ ਬਣਨ ਜਾ ਰਹੇ ਨੇ ਪਿਤਾ, ਬੇਬੀ ਬੰਪ ਨਾਲ ਸਾਂਝੀ ਕੀਤੀ ਇਹ ਤਸਵੀਰ
ਦੋਵਾਂ ਦੇ ਵਿਆਹ ਦੀਆਂ ਰਸਮਾਂ ਆਰਕੇ ਹਾਊਸ 'ਚ ਹੋਣ ਜਾ ਰਹੀਆਂ ਹਨ। ਵਿਆਹ 'ਚ ਕਰੀਬੀ ਰਿਸ਼ਤੇਦਾਰਾਂ ਅਤੇ ਕੁਝ ਖਾਸ ਦੋਸਤਾਂ ਦੇ ਸ਼ਾਮਲ ਹੋਣ ਦੀ ਚਰਚਾ ਹੈ। ਮੀਡੀਆ ਸੂਤਰਾਂ ਦੇ ਅਨੁਸਾਰ ਰਣਬੀਰ ਕਪੂਰ ਆਪਣੀ ਬੈਚਲਰ ਪਾਰਟੀ ਦੀ ਪਲਾਨਿੰਗ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਹੁਣ ਇਸ ਬੈਚਲਰ ਪਾਰਟੀ 'ਚ ਆਉਣ ਵਾਲੇ ਮਹਿਮਾਨਾਂ ਦੀ ਲਿਸਟ ਵੀ ਕਾਫੀ ਵਾਇਰਲ ਹੋ ਰਹੀ ਹੈ।

ਸੂਤਰਾਂ ਦੇ ਅਨੁਸਾਰ ਰਣਬੀਰ ਕਪੂਰ ਦੀ ਬੈਚਲਰ ਪਾਰਟੀ 'ਚ ਉਨ੍ਹਾਂ ਦੇ ਕਰੀਬੀ ਦੋਸਤ ਹੀ ਨਜ਼ਰ ਆਉਣ ਵਾਲੇ ਹਨ। ਰਿਪੋਰਟ ਮੁਤਾਬਕ ਪਾਰਟੀ 'ਚ ਡਾਇਰੈਕਟਰ ਅਯਾਨ ਮੁਖਰਜੀ, ਆਦਿਤਿਆ ਰਾਏ ਕਪੂਰ ਅਤੇ ਅਰਜੁਨ ਕਪੂਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਕੂਲੀ ਦਿਨਾਂ ਤੋਂ ਕੁਝ ਕਰੀਬੀ ਅਤੇ ਖਾਸ ਦੋਸਤ ਵੀ ਇਸ ਪਾਰਟੀ 'ਚ ਸ਼ਾਮਿਲ ਹੋਣ ਜਾ ਰਹੇ ਹਨ।

ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਆਲੀਆ ਭੱਟ ਦੇ ਨਾਨਾ ਐਨ ਰਾਜ਼ਦਾਨ ਦੀ ਹਾਲਤ ਇਸ ਸਮੇਂ ਕਾਫੀ ਗੰਭੀਰ ਹੈ। ਅਜਿਹੇ 'ਚ ਦੋਹਾਂ ਕਲਾਕਾਰਾਂ ਦੇ ਪਰਿਵਾਰ ਵਾਲਿਆਂ ਨੇ ਸਾਦਗੀ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਆਲੀਆ ਦੇ ਨਾਨਕੇ ਉਸ ਦਾ ਵਿਆਹ ਦੇਖਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਅਤੇ ਰਣਬੀਰ ਦੇ ਪਰਿਵਾਰ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਸ਼ੁਭ ਕੰਮ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਵਿਆਹ ਤੋਂ ਬਾਅਦ ਆਲੀਆ ਅਤੇ ਰਣਬੀਰ ਦੇ ਹਨੀਮੂਨ ਪਲਾਨ ਬਾਰੇ ਵੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਤੇ ਆਲੀਆ ਵਿਆਹ ਤੋਂ ਬਾਅਦ ਹਨੀਮੂਨ 'ਤੇ ਨਹੀਂ ਜਾਣਗੇ। ਉਹ ਵਿਆਹ ਤੋਂ ਬਾਅਦ ਆਪਣੇ ਫ਼ਿਲਮੀ ਪ੍ਰੋਜੈਕਟਸ ਉੱਤੇ ਵਾਪਸੀ ਕਰਨਗੇ।