Trending:
ਬੀ ਪਰਾਕ ਨੇ ਸਾਂਝੀ ਕੀਤੀ ਗੁੱਡ ਨਿਊਜ਼, ਦੂਜੀ ਵਾਰ ਬਣਨ ਜਾ ਰਹੇ ਨੇ ਪਿਤਾ, ਬੇਬੀ ਬੰਪ ਨਾਲ ਸਾਂਝੀ ਕੀਤੀ ਇਹ ਤਸਵੀਰ
ਲਓ ਜੀ ਪੰਜਾਬੀ ਮਿਊਜ਼ਿਕ ਜਗਤ ਤੋਂ ਵੀ ਗੁੱਡ ਨਿਊਜ਼ ਸਾਹਮਣੇ ਆ ਗਈ ਹੈ। ਜੀ ਹਾਂ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਆਪਣੀ ਵੈਡਿੰਗ ਐਨੀਵਰਸਰੀ ਦੇ ਗੁੱਡ ਨਿਊਜ਼ ਦਾ ਖੁਲਾਸਾ ਕੀਤਾ ਹੈ। ਜੀ ਹਾਂ ਬੀ ਪਰਾਕ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਮੀਰਾ ਬੱਚਨ ਨੌਂ ਮਹੀਨਿਆਂ ਦੀ ਗਰਭਵਤੀ ਹੈ। ਬਹੁਤ ਜਲਦ ਬੀ ਪਰਾਕ ਦੇ ਘਰ ‘ਚ ਇੱਕ ਹੋਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ।
ਹੋਰ ਪੜ੍ਹੋ : ਲਾਲ ਸਾੜ੍ਹੀ 'ਚ ਆਪਣੇ ਪਤੀ ਨਾਲ ਬਾਸਕਟਬਾਲ ਖੇਡਦੀ ਨਜ਼ਰ ਆਈ ਸੰਨੀ ਲਿਓਨ

ਗਾਇਕ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਮੀਰਾ ਬੱਚਨ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਨੌਂ ਮਹੀਨੇ ਇੱਕ ਜੀਵਨ ਭਰ ਲਈ ਪਿਆਰ ਵਿੱਚ ਜਾਣ ਦੀ ਤਿਆਰ #summer2022’ ਉਨ੍ਹਾਂ ਨੇ ਨਾਲ ਹੀ ਬੇਬੀ ਬੰਪ ਵਾਲਾ ਇਮੋਜ਼ੀ ਤੇ ਬੱਚੇ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੋਂ ਪ੍ਰਸ਼ੰਸਕ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਇਹ ਤਸਵੀਰ ਉਨ੍ਹਾਂ ਨੇ ਦੁਬਈ ਤੋਂ ਪੋਸਟ ਕੀਤੀ ਹੈ। ਏਨੀਂ ਦਿਨੀਂ ਉਹ ਆਪਣੀ ਪਤਨੀ ਮੀਰਾ ਦੇ ਨਾਲ ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਅਨੰਦ ਲੈ ਰਹੇ ਹਨ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਰਮਾਤਮਾ ਦਾ ਅਦਾ ਕੀਤਾ ਸ਼ੁਕਰਾਨਾ
ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਤੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਹਿੱਟ ਬਣਾਇਆ ਹੈ। ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੇ ਹਨ। ਹਾਲ ਹੀ ‘ਚ ਉਹ ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਦੇ ਨਾਲ ‘ਇਸ਼ਕ ਨਹੀਂ ਕਰਤੇ’ ਗੀਤ ਲੈ ਕੇ ਆਏ ਨੇ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਸਾਲ 2019 ਬੀ ਪਰਾਕ ਦਾ ਵਿਆਹ ਮੀਰਾ ਬੱਚਨ ਨਾਲ ਹੋਇਆ ਸੀ। ਸਾਲ 2020 ‘ਚ ਦੋਵੇਂ ਪਹਿਲੀ ਵਾਰ ਮਾਪੇ ਬਣੇ। ਮੀਰਾ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਂ ਅਦਾਬ ਬੱਚਨ ਹੈ। ਬਹੁਤ ਅਦਾਬ ਵੱਡਾ ਭਰਾ ਬਣਨ ਜਾ ਰਿਹਾ ਹੈ ।
View this post on Instagram