ਲਾਲ ਸਾੜ੍ਹੀ 'ਚ ਆਪਣੇ ਪਤੀ ਨਾਲ ਬਾਸਕਟਬਾਲ ਖੇਡਦੀ ਨਜ਼ਰ ਆਈ ਸੰਨੀ ਲਿਓਨ

written by Lajwinder kaur | April 04, 2022

ਸੰਨੀ ਲਿਓਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ  ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੰਨੀ ਆਪਣੇ ਪਤੀ ਡੇਨੀਅਲ ਵੇਬਰ ਨਾਲ ਬਾਸਕਟਬਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਸੰਨੀ ਲਿਓਨ ਦਾ ਇਹ ਵੀਡੀਓ ਕਾਫੀ ਮਜ਼ੇਦਾਰ ਹੈ। ਇਸ ਵੀਡੀਓ 'ਚ ਸੰਨੀ ਨੂੰ ਡੇਨੀਅਲ ਤੋਂ ਬਾਸਕਟਬਾਲ ਖੋਹਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਪਤੀ-ਪਤਨੀ ਇਕੱਠੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਖਾਸ ਤੌਰ 'ਤੇ ਸੰਨੀ ਲਿਓਨ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਉਹ ਸਾੜ੍ਹੀ 'ਚ ਬੜੇ ਚਾਅ ਨਾਲ ਗੇਮ ਖੇਡ ਰਹੀ ਹੈ। ਸੰਨੀ ਆਪਣੀ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤੇ ਹੋਈ ਨਜ਼ਰ ਆ ਰਹੀ ਹੈ।

Sunny Leone, husband recreate Shah Rukh Khan-Kajol's basketball scene from film 'DDLJ'

ਹੋਰ ਪੜ੍ਹੋ : ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ

ਸੰਨੀ ਲਿਓਨ ਨੇ ਪਤੀ ਡੇਨੀਅਲ ਵੇਬਰ ਨਾਲ ਬਾਸਕਟਬਾਲ ਖੇਡਦੇ ਹੋਏ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਆਪਣੇ ਬੈਸਟ ਫ੍ਰੈਂਡ ਨੂੰ ਟੈਗ ਕਰੋ। ਪਰ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਪਸੰਦ ਕਰ ਰਹੇ ਹਨ, ਉੱਥੇ ਹੀ ਇਸ 'ਤੇ ਕਮੈਂਟ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਸੰਨੀ ਨੇ ਸੁਪਰ ਹਿੱਟ ਫ਼ਿਲਮ ਕੁਝ ਕੁਝ ਹੋਤਾ ਹੈ ਦੇ ਖ਼ੂਬਸੂਰਤ ਗੀਤ ‘ਯੇ ਲੜਕਾ ਹੈ ਦਿਵਾਨਾ’ ਦੇ ਨਾਲ ਪੋਸਟ ਕੀਤਾ ਹੈ।

Sunny Leone, husband recreate Shah Rukh Khan-Kajol's basketball scene from film 'DDLJ' Image Source: Instagram

ਹੋਰ ਪੜ੍ਹੋ : ‘RRR’ ਫ਼ਿਲਮ ਇੱਕ ਨਹੀਂ ਸਗੋਂ ਦੋ OTT ਪਲੇਟਫਾਰਮਾਂ 'ਤੇ ਹੋਵੇਗੀ ਰਿਲੀਜ਼, ਜਾਣੋ ਪੂਰੀ ਜਾਣਕਾਰੀ

ਸੰਨੀ ਲਿਓਨ ਨੇ 2011 ਵਿੱਚ ਪ੍ਰਸਿੱਧੀ ਹਾਸਲ ਕੀਤੀ ਜਦੋਂ ਉਹ ਬਿੱਗ ਬੌਸ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਕੀਤੀਆਂ ਅਤੇ 'ਜਿਸਮ 2' ਨਾਲ ਬਾਲੀਵੁੱਡ ਡੈਬਿਊ ਵੀ ਕੀਤਾ। ਇਸ ਤੋਂ ਬਾਅਦ ਉਹ ਕਈ ਹਿੰਦੀ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ । ਇਨ੍ਹੀਂ ਦਿਨੀਂ ਉਹ ਸਾਊਥ ਦੇ ਸਿਨੇਮਾ 'ਚ ਕਾਫੀ ਰੁੱਝੀ ਹੋਈ ਹੈ।

 

View this post on Instagram

 

A post shared by Sunny Leone (@sunnyleone)

You may also like