‘RRR’ ਫ਼ਿਲਮ ਇੱਕ ਨਹੀਂ ਸਗੋਂ ਦੋ OTT ਪਲੇਟਫਾਰਮਾਂ 'ਤੇ ਹੋਵੇਗੀ ਰਿਲੀਜ਼, ਜਾਣੋ ਪੂਰੀ ਜਾਣਕਾਰੀ
‘RRR’ ਫ਼ਿਲਮ ਇੱਕ ਨਹੀਂ ਸਗੋਂ ਦੋ OTT ਪਲੇਟਫਾਰਮਾਂ 'ਤੇ ਹੋਵੇਗੀ ਰਿਲੀਜ਼, ਜਾਣੋ ਪੂਰੀ ਜਾਣਕਾਰੀ
ਬਾਕਸ ਆਫ਼ਿਸ 'ਤੇ 'RRR' ਸ਼ਾਨਦਾਰ ਕਮਾਲ ਕਰ ਰਹੀ ਹੈ। ਦਰਸ਼ਕਾਂ ਵੱਲੋਂ ਆਰਆਰਆਰ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੇ ਹੁਣ ਤੱਕ ਦੁਨੀਆ ਭਰ 'ਚ 750 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਜੂਨੀਅਰ ਐਨਟੀਆਰ, ਰਾਮਚਰਨ, ਆਲੀਆ ਭੱਟ ਅਤੇ ਅਜੇ ਦੇਵਗਨ ਸਟਾਰਰ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਹ ਫ਼ਿਲਮ ਹਿੰਦੀ, ਤੇਲਗੂ, ਮਲਿਆਲਮ, ਤਾਮਿਲ ਅਤੇ ਕੰਨੜ ਵਿੱਚ ਰਿਲੀਜ਼ ਹੋਈ ਸੀ। ਪਰ ਏਨੀਂ ਦਿਨੀਂ ਓਟੀਟੀ ਪਲੇਟਫਾਰਮ ਦਾ ਕਾਫੀ ਕ੍ਰੇਜ਼ ਹੈ ਜਿਸ ਕਰਕੇ ਹੁਣ ਪ੍ਰਸ਼ੰਸਕ ਇਸ ਫ਼ਿਲਮ ਬਾਰੇ ਜਾਣਨਾ ਚਾਹੁੰਦੇ ਹਨ ਕਿ ਇਹ OTT 'ਤੇ ਕਦੋਂ ਰਿਲੀਜ਼ ਹੋਵੇਗੀ। ਜੀ ਹਾਂ ਇਹ ਫ਼ਿਲਮ ਓਟੀਟੀ ਪਲੇਟਫਾਰਮ ਤੇ ਵੀ ਰਿਲੀਜ਼ ਹੋਵੇਗੀ।
ਦਰਅਸਲ, 'RRR' ਇੱਕ ਨਹੀਂ ਬਲਕਿ ਦੋ OTT ਪਲੇਟਫਾਰਮਾਂ 'ਤੇ ਰਿਲੀਜ਼ ਹੋਵੇਗੀ। RRR ਖੇਤਰੀ ਭਾਸ਼ਾਵਾਂ ਵਿੱਚ ZEE5 'ਤੇ ਜਾਰੀ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ, RRR ਨੂੰ Zee5 'ਤੇ ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਦੇਖਿਆ ਜਾ ਸਕਦਾ ਹੈ। ਰਿਲੀਜ਼ ਦੇ ਦੋ ਮਹੀਨੇ ਬਾਅਦ ਫ਼ਿਲਮ ਜ਼ੀ5 'ਤੇ ਆਵੇਗੀ ਯਾਨੀ ਫ਼ਿਲਮ OTT 'ਤੇ 25 ਮਈ ਨੂੰ ਹਿੰਦੀ ਨੂੰ ਛੱਡ ਕੇ ਸਾਰੀਆਂ ਭਾਸ਼ਾਵਾਂ 'ਚ ਆਵੇਗੀ।
Image Source: Twitter
ਇਸ ਦੇ ਨਾਲ ਹੀ ਜੇਕਰ ਹਿੰਦੀ ਖੇਤਰਾਂ ਦੀ ਗੱਲ ਕਰੀਏ ਤਾਂ ਹਿੰਦੀ ਦੇ ਦਰਸ਼ਕਾਂ ਨੂੰ ਓਟੀਟੀ 'ਤੇ ਫ਼ਿਲਮ ਦੇਖਣ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਹਿੰਦੀ ਵਰਜ਼ਨ 'ਚ ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਪਰ RRR ਰਿਲੀਜ਼ ਦੇ ਤਿੰਨ ਮਹੀਨਿਆਂ ਬਾਅਦ ਯਾਨੀ 25 ਜੂਨ ਨੂੰ, ਇਹ OTT 'ਤੇ ਆ ਜਾਵੇਗੀ। OTT ਪਲੇਟਫਾਰਮ 'ਤੇ ਫ਼ਿਲਮ ਦੇਖਣ ਲਈ ਦਰਸ਼ਕਾਂ ਨੂੰ ਫਿਲਹਾਲ ਥੋੜਾ ਇੰਤਜ਼ਾਰ ਕਰਨਾ ਪਵੇਗਾ।
Image Source: Twitter
ਆਰਆਰਆਰ ਅਜੇ ਵੀ ਥੀਏਟਰ ਵਿੱਚ ਕਮਾਈ ਕਰ ਰਿਹਾ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਫਿਲਮ ਦੇ ਮਿਊਜ਼ਿਕ ਤੋਂ ਲੈ ਕੇ ਐਕਸ਼ਨ ਤੱਕ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਤੌਰ 'ਤੇ ਲੋਕ VFX ਦੀ ਖੂਬ ਤਾਰੀਫ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦੀ ਕਾਫੀ ਤਾਰੀਫ ਹੋ ਰਹੀ ਹੈ। ਕਲਾਕਾਰਾਂ ਵੀ ਇਸ ਫ਼ਿਲਮ ਦੀ ਖੂਬ ਤਾਰੀਫ ਕਰ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
