ਦੁਲਹੇ ਦੇ ਦੋਸਤਾਂ ਨੇ ਵਿਆਹ ਨੂੰ ਬਣਾਇਆ ਮਜ਼ੇਦਾਰ, ਤੋਹਫੇ ‘ਚ ਦਿੱਤੀ ਬਾਲਟੀ, ਝਾੜੂ, ਪੋਚਾ, ਹਾਰਪਿਕ ਤੇ ਕਈ ਹੋਰ ਚੀਜ਼ਾਂ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

Written by  Lajwinder kaur   |  May 05th 2022 04:37 PM  |  Updated: May 05th 2022 04:37 PM

ਦੁਲਹੇ ਦੇ ਦੋਸਤਾਂ ਨੇ ਵਿਆਹ ਨੂੰ ਬਣਾਇਆ ਮਜ਼ੇਦਾਰ, ਤੋਹਫੇ ‘ਚ ਦਿੱਤੀ ਬਾਲਟੀ, ਝਾੜੂ, ਪੋਚਾ, ਹਾਰਪਿਕ ਤੇ ਕਈ ਹੋਰ ਚੀਜ਼ਾਂ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

viral entertainment news: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਇਸ ਲਈ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਕੁਝ ਇੱਕ ਵਿਆਹ ਦੀ ਵੀਡੀਓ 'ਚ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ 'ਤੇ ਵਿਆਹ ਦੀ ਇੱਕ ਫਨੀ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਆਪਣੀ ਮੰਮੀ ਨੂੰ 70ਵੇਂ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

inside image of groom's friends give buket as gifts

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜੇ ਨੇ ਆਪਣੇ ਖਾਸ ਦੋਸਤਾਂ ਨੂੰ ਵੀ ਵਿਆਹ 'ਚ ਬੁਲਾਇਆ ਹੈ। ਹੁਣ ਜੇਕਰ ਉਹ ਵਿਆਹ 'ਤੇ ਆਏ ਹਨ ਤਾਂ ਦੋਸਤ ਵੀ ਤੋਹਫ਼ੇ ਲੈ ਕੇ ਆਏ ਹੋਣਗੇ। ਜੀ ਹਾਂ, ਜਿਵੇਂ ਹੀ ਦੋਸਤ ਨਵੇਂ ਵਿਆਹੇ ਜੋੜੇ ਨੂੰ ਤੋਹਫ਼ੇ ਦੇਣ ਲੱਗਦੇ ਹਨ, ਲਾੜੇ ਦੇ ਨਾਲ-ਨਾਲ ਦੁਲਹਣ ਦਾ ਵੀ ਹਾਸਾ ਨਹੀਂ ਰੁੱਕ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

funny wedding pics

ਵੀਡੀਓ ਚ ਦੇਖ ਸਕਦੇ ਹੋ ਪਹਿਲਾ ਦੋਸਤ ਆਉਂਦਾ ਹੈ, ਉਹ ਲਾੜੇ ਨੂੰ ਇੱਕ ਬਾਲਟੀ ਤੋਹਫ਼ਾ ਦਿੰਦਾ ਹੈ, ਜਦੋਂ ਕਿ ਦੂਜਾ ਦੋਸਤ ਡਸਟਬਿਨ, ਤੀਜਾ ਝਾੜੂ ਅਤੇ ਚੌਥਾ ਹਾਰਪਿਕ ਤੋਹਫ਼ਾ ਵਿੱਚ ਦਿੰਦਾ ਹੈ। ਦੋਸਤਾਂ ਦੇ ਇਨ੍ਹਾਂ ਤੋਹਫ਼ਿਆਂ ਨੂੰ ਦੇਖ ਕੇ ਲਾੜਾ ਹੱਸਣ ਲੱਗ ਪੈਂਦਾ ਹੈ।

funny wedding video

ਇਸ ਵੀਡੀਓ 'ਚ ਹਿਮੇਸ਼ ਦਾ 'ਹਮ ਪਾਗਲ ਨਹੀਂ ਭਈਆ' ਗੀਤ ਵੱਜ ਰਿਹਾ ਹੈ, ਜੋ ਇਸ ਵੀਡੀਓ ਨੂੰ ਹੋਰ ਵੀ ਮਜ਼ੇਦਾਰ ਬਣਾ ਰਿਹਾ ਹੈ। ਸਾਹਮਣੇ ਖੜ੍ਹੀ ਨਵੀਂ ਦੁਲਹਨ ਇਨ੍ਹਾਂ ਤੋਹਫ਼ਿਆਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਇਸ ਵੀਡੀਓ 'ਤੇ ਯੂਜ਼ਰਸ ਦੇ ਕਮੈਂਟਸ ਆ ਰਹੇ ਹਨ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਹੱਸਾ ਰਿਹਾ ਹੈ।

ਹੋਰ ਪੜ੍ਹੋ : ਦੋ ਔਰਤਾਂ ਦੀ ਲੜਾਈ ‘ਚ ਪਿਸਿਆ ਨਜ਼ਰ ਆ ਰਿਹਾ ਹੈ ਐਮੀ ਵਿਰਕ, ਲਓ ਅਨੰਦ ‘ਸੌਂਕਣ ਸੌਂਕਣੇ’ ਫ਼ਿਲਮ ਦੇ ਟਾਈਟਲ ਟਰੈਕ ਦਾ

 

View this post on Instagram

 

A post shared by Ganesh SH (@_the___traveller)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network