ਦੇਖੋ ਕਿਵੇਂ ਦੀ ਲੱਗੀ ਜੈਸਮੀਨ ਸੈਂਡਲਸ ਦੀ ਨਵੀਂ ਲੁੱਕ

By  Lajwinder kaur March 8th 2019 11:30 AM

ਜੈਸਮੀਨ ਸੈਂਡਲਸ ਜੋ ਕਿ ਆਪਣੀ ਗਾਇਕੀ ਦੇ ਨਾਲ ਨਾਲ ਬੇਬਾਕ ਬੋਲਣ ਲਈ ਵੀ ਜਾਣੇ ਜਾਂਦਾ ਨੇ। ਜੈਸਮੀਨ ਸੈਂਡਲਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਹਾਲ ਹੀ ‘ਚ ਆਪਣੀ ਕੁਝ ਨਵੀਆਂ ਤਸੀਵਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਨੇ।

View this post on Instagram

 

Mithi Mithi ?

A post shared by Jasmine Sandlas (@jasminesandlas) on Mar 7, 2019 at 3:01pm PST

ਹੋਰ ਵੇਖੋ:ਮੁਕਲ ਦੇਵ ਨੇ ਆਪਣੀ ਤੇ ਬੱਬੂ ਮਾਨ ਦੀ ਬੇਹੱਦ ਹੀ ਖ਼ਾਸ ਤਸਵੀਰ ਕੀਤੀ ਸਾਂਝੀ

ਜਿਸ ‘ਚ ਜੈਸਮੀਨ ਸੈਂਡਲਸ ਦੀ ਨਵੀਂ ਲੁੱਕ ਦੇਖਣ ਨੂੰ ਮਿਲ ਰਹੀ ਹੈ। ਗੁਲਾਬੀ ਕੁਵੀਨ ਦੇ ਨਾਮ ਨਾਲ ਪ੍ਰਸਿੱਧ ਜੈਸਮੀਨ ਸੈਂਡਲਸ ਜਿਹਨਾਂ ਨੇ ਆਪਣਾ ਨਵਾਂ ਹੇਅਰ ਕੱਟ ਕਰਵਾਇਆ ਹੈ। ਜੈਸਮੀਨ ਛੋਟੇ ਵਾਲਾਂ ਵਾਲੇ ਹੇਅਰ ਸਟਾਈਲ ‘ਚ ਨਜ਼ਰ ਆ ਰਹੀ ਹੈ। ਜੈਸਮੀਨ ਸੈਂਡਲਸ ਦੀ ਨਵੀਂ ਲੁੱਕ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ। ਜੈਸਮੀਨ ਸੈਂਡਲਸ ਜੋ ਕਿ ਲਾਈਵ ਸ਼ੋਅ ਕਰਨ ਲਈ ਲੰਡਨ ਤੇ ਪੈਰਿਸ ਗਏ ਹੋਏ ਨੇ। ਹਾਲ ਹੀ ‘ਚ ਉਹਨਾਂ ਦਾ ਗੀਤ ਬਗਾਵਤ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

View this post on Instagram

 

Having a beautiful time in England. La vie en rose ?Edith Piaf’s voice is asking me to go to Paris.

A post shared by Jasmine Sandlas (@jasminesandlas) on Mar 7, 2019 at 10:43am PST

ਇਸ ਤੋਂ ਪਹਿਲਾਂ ਜੈਸਮੀਨ ਸੈਂਡਲਸ ਗੈਰੀ ਸੰਧੂ ਦੇ ਨਾਲ ਬ੍ਰੇਕਅੱਪ ਤੇ ਪੈਚਅੱਪ ਕਰਕੇ ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਛਾਈ ਰਹਿੰਦੀ ਹੈ। ਜੈਸਮੀਨ ਸੈਂਡਲਸ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ਜਿਵੇਂ ਸਿਪ ਸਿਪ, ਪਿੰਜ਼ਰਾ, ਬੰਬ ਜੱਟ, ਯਾਰ ਨਾ ਮਿਲਿਆ, ਲੱਡੂ ਆਦਿ ਤੋਂ ਇਲਾਵਾ ਬਾਲੀਵੁੱਡ ‘ਚ ਵੀ ਆਪਣੀ ਆਵਾਜ਼ ਦੇ ਨਾਲ ਧੱਕ ਪਾ ਚੁੱਕੇ ਹਨ। ਸਰੋਤਿਆਂ ਵੱਲੋ ਉਹਨਾਂ ਦੇ ਸਾਰਿਆਂ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।

 

Related Post