ਕ੍ਰਿਸ ਗੇਲ ਨੇ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਬੰਨੇ ਰੰਗ, ਦੇਖੋ ਵੀਡੀਓ

By  Lajwinder kaur July 15th 2019 11:21 AM

ਪੰਜਾਬੀ ਫ਼ਿਲਮੀ ਤੇ ਗਾਇਕੀ ਜਗਤ ਦੇ ਸਿਤਾਰੇ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਭ ਨੂੰ ਭੰਗੜਾ ਪਾਉਣ ਦੇ ਲਈ ਸਭ ਨੂੰ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਗਾਏ ਗੀਤ ਦੁਨੀਆ ਭਰ ਦੇ ਕੋਨੇ ਕੋਨੇ ‘ਚ ਵੱਜਦੇ ਹਨ।

View this post on Instagram

 

#PunjabiGayle Nahi Mannda Bai..? @chrisgayle333 ?? ROAR TOUR USA ?? 2019 7 September - ORACLE ARENA OAKLAND- California 14 September - NASSA COLISEUM - New York 21 September - HOUSTON - NRG ARENA P.S - www.ticketmaster.com ??

A post shared by Diljit Dosanjh (@diljitdosanjh) on Jul 14, 2019 at 4:12am PDT

ਹੋਰ ਵੇਖੋ:ਨਵਰਾਜ ਹੰਸ ਦਾ ‘ਰੱਬਾ’ ਗੀਤ ਪਰੀਣੀਤੀ ਚੋਪੜਾ ਦੇ ਦਿਲ ਦੇ ਹੈ ਕਰੀਬ, ਦੇਖੋ ਵੀਡੀਓ

ਹਾਲ ਹੀ ‘ਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦਿਲਜੀਤ ਦੋਸਾਂਝ ਦੇ ਗੀਤਾਂ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਗੇਲ ਨਹੀਂ ਮੰਨਦਾ ਬਾਈ..’

View this post on Instagram

 

It’s #SachiyaMohabbatan when your heart beats a lil’ faster than usual. ❤ #ArjunPatiala 26 JULY

A post shared by Diljit Dosanjh (@diljitdosanjh) on Jul 14, 2019 at 6:29am PDT

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਤਿੰਨ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਹਾਲ ਹੀ ‘ਚ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਫ਼ਿਲਮ ਛੜਾ ਦੇ ਨਾਲ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ ਤੇ ਬਹੁਤ ਜਲਦ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ ਰਿਲੀਜ਼ ਹੋਣ ਜਾ ਰਹੀ ਹੈ।

Related Post