ਬਾਲੀਵੁੱਡ 'ਚ ਕੋਰੋਨਾ ਦਾ ਕਹਿਰ ਜਾਰੀ, ਮਸ਼ਹੂਰ ਟੀਵੀ ਅਦਾਕਾਰ ਸ਼ਰਦ ਮਲੋਹਤਰਾ ਨੂੰ ਹੋਇਆ ਕੋਰੋਨਾ

By  Pushp Raj January 6th 2022 10:50 AM -- Updated: January 6th 2022 10:51 AM

ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਏਕਤਾ ਕਪੂਰ ਤੇ ਸੋਨੂੰ ਨਿਗਮ ਤੋਂ ਬਾਅਦ ਹੁਣ ਮਸ਼ਹੂਰ ਟੀਵੀ ਅਦਾਕਾਰ ਸ਼ਰਦ ਮਲੋਹਤਰਾ ਦੇ ਵੀ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ।

ਮਸ਼ਹੂਰ ਟੀਵੀ ਐਕਟਰ ਸ਼ਰਦ ਮਲੋਹਤਰਾ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ। ਉਹ ਆਪਣੀ ਪਤਨੀ ਦੇ ਨਾਲ ਕੁਆਰਨਟੀਨ ਹਨ।

Sharad Malhotra image From google

ਸ਼ਰਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਕਰਦੇ ਹੋਏ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, "ਨਵੇਂ ਸਾਲ ਦੀ ਕੀ ਸ਼ੁਰੂਆਤ ਹੋਈ ਹੈ। ਮੈਂ ਆਪਣੀ ਪਤਨੀ ਤੇ ਲਿਓ ਦੇ ਨਾਲ ਹੋਮ ਕੁਆਰਨਟੀਨ ਹਾਂ। ਪਿਛਲੇ ਕੁਝ ਦਿਨਾਂ ਵਿੱਚ ਜੋ ਵੀ ਲੋਕ ਮੇਰੇ ਸੰਪਰਕ ਵਿੱਚ ਆਏ ਹਨ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾ ਲੈਣ ਤੇ ਮਾਸਕ ਜ਼ਰੂਰ ਪਾਉਣ।

 

View this post on Instagram

 

A post shared by Sharad_Malhotra009 (@sharadmalhotra009)

ਸ਼ਰਦ ਨੇ ਆਪਣੇ ਫੈਨਜ਼ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ। ਕਿਉਂਕਿ ਕੋਰੋਨਾ ਦਾ ਨਵਾਂ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਰਦ ਦੀ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਕਮੈਂਟ ਕਰਕੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹ ।

ਦੱਸ ਦਈਏ ਕਿ ਸ਼ਰਦ ਮਲੋਹਤਰਾ ਤੋਂ ਇਲਾਵਾ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸੈਲੇਬਸ ਗਾਇਕ ਨਿਗਮ ਸੋਨੂੰ ਨਿਗਮ, ਸੁਮੋਨਾ ਚੱਕਰਵਰਤੀ, ਦ੍ਰਿਸ਼ਟੀ ਧਾਮੀ,ਏਕਤਾ ਕਪੂਰ ਸਣੇ ਹੋਰਨਾਂ ਕਈ ਸਿਤਾਰੇ ਕੋਰੋਨਾ ਨਾਲ ਪੀੜਤ ਹਨ। ਸਾਰੇ ਹੀ ਸੈਲੇਬਸ ਘਰ ਵਿੱਚ ਹੀ ਕੁਆਰਨਟੀਨ ਹਨ।

Sharad Malhotra With wife image From google

ਹੋਰ ਪੜ੍ਹੋ : Sharad Malhotraਅਮਿਤਾਭ ਬੱਚਨ ਦੇ ਪਰਿਵਾਰ 'ਤੇ ਮੁੜ ਛਾਇਆ ਕੋਰੋਨਾ ਸੰਕਟ, ਬੱਚਨ ਪਰਿਵਾਰ ਦੇ ਘਰ ਕੰਮ ਕਰਨ ਵਾਲੇ ਸਟਾਫ ਮੈਂਬਰ ਨੂੰ ਹੋਇਆ ਕੋਰੋਨਾ

ਮਹਾਰਾਸ਼ਟਰ ਵਿੱਚ ਲਗਾਤਾਰ ਕੋਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟ ਦੇ ਮੁੰਬਈ ਵਿੱਚ 70 ਫੀਸਦ ਕੇਸ ਮਿਲੇ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਕੋਰੋਨਾ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਸੂਬੇ 'ਚ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

Related Post