ਅਮਿਤਾਭ ਬੱਚਨ ਦੇ ਪਰਿਵਾਰ 'ਤੇ ਮੁੜ ਛਾਇਆ ਕੋਰੋਨਾ ਸੰਕਟ, ਬੱਚਨ ਪਰਿਵਾਰ ਦੇ ਘਰ ਕੰਮ ਕਰਨ ਵਾਲੇ ਸਟਾਫ ਮੈਂਬਰ ਨੂੰ ਹੋਇਆ ਕੋਰੋਨਾ

written by Pushp Raj | January 05, 2022

ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਇੱਕ ਤੋਂ ਬਾਅਦ ਇੱਕ ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਮਿਤਾਭ ਬੱਚਨ ਦੇ ਪਰਿਵਾਰ 'ਤੇ ਮੁੜ ਕੋਰੋਨਾ ਸੰਕਟ ਛਾਇਆ ਹੋਇਆ ਹੈ, ਕਿਉਂਕਿ ਬੱਚਨ ਪਰਿਵਾਰ ਦੇ ਘਰ ਕੰਮ ਕਰਨ ਵਾਲੇ ਇੱਕ ਸਟਾਫ ਮੈਂਬਰ ਨੂੰ ਕੋਰੋਨਾ ਹੋ ਗਿਆ ਹੈ।

ਇਸ ਦੀ ਜਾਣਕਾਰੀ ਬਿੱਗ ਬੀ ਨੇ ਆਪਣੇ ਇੱਕ ਬਲਾਗ ਵਿੱਚ ਦਿੱਤੀ ਹੈ। ਬੱਚਨ ਨੇ ਆਪਣੇ ਬਲਾਗ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਘਰ ਵਿੱਚ ਹੀ ਕੋਰੋਨਾ ਹਾਲਾਤਾਂ ਨਾਲ ਡੀਲ ਕਰ ਰਿਹਾ ਹਾਂ। ਇਸ ਬਾਰੇ ਮੈਂ ਤੁਹਾਡੇ ਨਾਲ ਹੋਰ ਡਿਟੇਲ ਵਿੱਚ ਬਾਅਦ 'ਚ ਗੱਲਬਾਤ ਕਰਾਂਗਾ।

big b Image Source: Google

ਦੱਸ ਦਈਏ ਕਿ ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਘਰ ਜਲਸਾ ਅਤੇ ਪ੍ਰਤੀਕਸ਼ਾ ਵਿੱਚ ਕੰਮ ਕਰਨ ਵਾਲੇ 31 ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਇਨ੍ਹਾਂ ਚੋਂ ਇੱਕ ਸਟਾਫ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦੋਵੇਂ ਕੋਰੋਨਾ ਵਾਇਰਸ ਤੋਂ ਸਨ ਪੀੜਤ

ਇਸ ਦੇ ਚੱਲਦੇ ਬੱਚਨ ਪਰਿਵਾਰ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਉਨ੍ਹਾਂ ਮੁੜ ਕੋਰੋਨਾ ਦਾ ਡਰ ਸਤਾ ਰਿਹਾ ਹੈ।ਦੱਸਣਯੋਗ ਹੈ ਕਿ ਬੀਤੇ ਸਾਲ ਵੀ ਅਮਿਤਾਭ ਬੱਚਨ, ਉਨ੍ਹਾਂ ਦੇ ਬੇਟੇ ਅਭਿਸ਼ੇਕ, ਨੂੰਹ ਐਸ਼ਵਰਿਆ ਰਾਏ ਤੇ ਪੋਤੀ ਅਰਾਧਿਆ ਬੱਚਨ ਕੋਰੋਨਾ ਸੰਕਰਮਿਤ ਹੋ ਗਏ ਸਨ।

big b house Image Source: Google

ਮਹਾਰਾਸ਼ਟਰ ਵਿੱਚ ਲਗਾਤਾਰ ਕੋਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟ ਦੇ ਮੁੰਬਈ ਵਿੱਚ 70 ਫੀਸਦ ਕੇਸ ਮਿਲੇ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਕੋਰੋਨਾ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਸੂਬੇ 'ਚ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

You may also like