ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦੋਵੇਂ ਕੋਰੋਨਾ ਵਾਇਰਸ ਤੋਂ ਸਨ ਪੀੜਤ

Written by  Pushp Raj   |  January 05th 2022 05:26 PM  |  Updated: January 05th 2022 05:26 PM

ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦੋਵੇਂ ਕੋਰੋਨਾ ਵਾਇਰਸ ਤੋਂ ਸਨ ਪੀੜਤ

ਦੇਸ਼ ਭਰ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਬਾਲੀਵੁੱਡ ਜਗਤ ਵੀ ਇਸ ਤੋਂ ਅਛੂਤਾ ਨਹੀਂ ਹੈ। ਮਸ਼ਹੂਰ ਗਾਇਕ ਸੋਨੂੰ ਨਿਗਮ, ਏਕਤਾ ਕਪੂਰ ਸਣੇ ਬੀ-ਟਊਨ ਦੇ ਕਈ ਸਿਤਾਰੇ ਕੋਰੋਨਾ ਦੀ ਚਪੇਟ ਵਿੱਚ ਹਨ, ਪਰ ਬਾਲੀਵੁੱਡ ਜਗਤ ਤੋਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਤੋਂ ਛੁੱਟੀ ਮਿਲ ਗਈ ਹੈ, ਦੋਹਾਂ ਕੋਰੋਨਾ ਸੰਕਰਮਿਤ ਹੋਣ ਦੇ ਚੱਲਦੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਪ੍ਰੇਮ ਚੋਪੜਾ ਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਦੋਹਾਂ ਨੂੰ ਕੋਰੋਨਾ ਦੇ ਇਲਾਜ ਲਈ ਮੁਬੰਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਡਾਕਟਰਾਂ ਦੇ ਮੁਤਾਬਕ ਹੁਣ ਦੋਹਾਂ ਦੀ ਸਿਹਤ ਵਿੱਚ ਸੁਧਾਰ ਹੈ, ਇਸ ਦੇ ਲਈ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।ਹੁਣ ਉਹ ਕੁਝ ਸਮੇਂ ਤੱਕ ਘਰ 'ਚ ਹੀ ਕੁਆਰਨਟੀਨ ਰਹਿਣਗੇ ਤੇ ਡਾਕਟਰੀ ਸਲਾਹ ਮੁਤਾਬਕ ਸਿਹਤ ਦਾ ਧਿਆਨ ਰੱਖਣਗੇ। ਨਿਊਜ਼ ਏਜੰਸੀ ਏਐਨਆਈ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

Image Source: Google

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰੇਮ ਚੋਪੜਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਵਿੱਚ ਕਈ ਰੋਲ ਨਿਭਾਏ ਹਨ। ਉਨ੍ਹਾਂ ਦੋ ਰਾਸਤੇ,ਉਪਕਾਰ, ਪੁਰਬ ਔਰ ਪੱਛਮ, ਕਟੀ ਪਤੰਗ ਅਤੇ ਫੂਲ ਬਨੇ ਅੰਗਾਰੇ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਹੋਰ ਪੜ੍ਹੋ : ਬਾਕਸ ਆਫਿਸ 'ਤੇ ਧੂਮਾਂ ਪਾਉਣ ਮਗਰੋਂ ਜਲਦ ਹੀ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਫ਼ਿਲਮ ਪੁਸ਼ਪਾ

ਪ੍ਰੇਮ ਚੋਪੜਾ ਤੇ ਉਮਾ ਚੋਪੜਾ ਤੋਂ ਇਲਾਵਾ ਇਸ ਸਮੇਂ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸੈਲੇਬਸ ਜੌਨ ਇਬ੍ਰਾਹਿਮ, ਅਰਜੁਨ ਕਪੂਰ, ਨੋਰਾ ਫ਼ਤੇਹੀ ਰੀਆ ਕਪੂਰ, ਏਕਤਾ ਕਪੂਰ ਸਣੇ ਹੋਰਨਾਂ ਕਈ ਸਿਤਾਰੇ ਕੋਰੋਨਾ ਨਾਲ ਪੀੜਤ ਹਨ। ਸਾਰੇ ਹੀ ਸੈਲੇਬਸ ਘਰ ਵਿੱਚ ਹੀ ਕੁਆਰਨਟੀਨ ਹਨ।

ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਉੱਤੇ ਪੈ ਰਿਹਾ ਹੈ। ਕਈ ਬਾਲੀਵੁੱਡ ਫ਼ਿਲਮਾਂ ਤੇ ਵੈਬ ਸੀਰੀਜ਼ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ। ਮੌਜੂਦਾ ਸਮੇਂ 'ਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network