ਕਪੂਰ ਖਾਨਦਾਨ 'ਤੇ ਕੋਰੋਨਾ ਦਾ ਕਹਿਰ, ਜਾਹਨਵੀ ਤੇ ਖੁਸ਼ੀ ਕਪੂਰ ਵੀ ਹੋਈਆਂ ਕੋਰੋਨਾ ਪੌਜ਼ੀਟਿਵ

By  Pushp Raj January 11th 2022 04:46 PM -- Updated: January 11th 2022 04:50 PM

ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਰਜੁਨ ਕਪੂਰ ਤੇ ਅੰਸ਼ੂਲਾ ਕਪੂਰ ਤੋਂ ਬਾਅਦ ਹੁਣ ਅਦਾਕਾਰਾ ਜਾਹਨਵੀ ਕਪੂਰ ਤੇ ਉਸ ਦੀ ਭੈਣ ਖੁਸ਼ੀ ਕਪੂਰ ਦੇ ਵੀ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ।

kushi and janhi

ਬੋਨੀ ਕਪੂਰ ਦੀ ਛੋਟੀ ਧੀ ਅਤੇ ਅਦਾਕਾਰਾ ਜਾਹਨਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਉਸ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ। ਖੁਸ਼ੀ ਦੇ ਨਾਲ-ਨਾਲ ਹੋਰਨਾਂ ਪਰਿਵਾਰਕ ਮੈਂਬਰ ਬੋਨੀ ਕਪੂਰ ਅਤੇ ਜਾਹਨਵੀ ਕਪੂਰ ਵੀ ਹੋਮ ਕੁਆਰੰਟੀਨ ਵਿੱਚ ਹਨ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬੋਨੀ ਕਪੂਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਜਾਂ ਪੌਜ਼ਟਿਵ।

 

View this post on Instagram

 

A post shared by Janhvi Kapoor (@janhvikapoor)

ਜਾਹਨਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਥਰਮਾਮੀਟਰ ਲਗਾਇਆ ਹੈ। ਇੱਕ ਹੋਰ ਤਸਵੀਰ 'ਚ ਉਹ ਭੈਣ ਖੁਸ਼ੀ ਕਪੂਰ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਜਾਹਨਵੀ ਨੇ ਲਿਖਿਆ- ਸਾਲ ਦਾ ਉਹ ਸਮਾਂ ਫੇਰ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਾਹਨਵੀ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ।

ਇਸ ਬਾਰੇ ਹੁਣ ਜਾਹਨਵੀ ਨੇ ਆਪਣੇ ਇੰਸਟਾ ਸਟੋਰੀ 'ਤੇ ਪੋਸਟ ਪਾ ਕੇ ਦੱਸਿਆ ਕਿ ਉਹ ਤੇ ਉਸ ਦੀ ਭੈਣ ਦੋਵੇਂ ਕੋਰੋਨਾ ਪੌਜ਼ੀਟਿਵ ਹਨ। ਉਨ੍ਹਾਂ ਨੂੰ ਹਲਕੇ ਲੱਛਣ ਸਨ, ਜਿਸ ਦੇ ਚਲਦੇ ਉਨ੍ਹਾਂ ਨੇ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਜਾਹਨਵੀ ਨੇ ਲੋਕਾਂ ਨੂੰ ਡਬਲ ਮਾਸਕ ਪਾਉਣ ਅਤੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ : ਬਜਰੰਗੀ ਭਾਈਜਾਨ ਦੀ ਮੁੰਨੀ ਹਰਸ਼ਾਲੀ ਮਲਹੋਤਰਾ ਨੂੰ ਮਿਲਿਆ 'ਭਾਰਤ ਰਤਨ ਡਾ. ਅੰਬੇਡਕਰ' ਪੁਰਸਕਾਰ 2021

ਇਸ ਤੋਂ ਪਹਿਲਾਂ ਕਪੂਰ ਖਾਨਦਾਨ ਦੇ ਤਿੰਨ ਹੋਰ ਮੈਂਬਰ ਅਰਜੁਨ ਕਪੂਰ, ਅੰਸ਼ੂਲਾ ਅਤੇ ਰੀਆ ਕਪੂਰ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ, ਜੋ ਹੁਣ ਠੀਕ ਹੋ ਰਹੇ ਹਨ। ਇਸ ਤੋਂ ਪਹਿਲਾਂ ਜਦੋਂ ਅਰਜੁਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਤਾਂ ਬੋਨੀ ਕਪੂਰ ਵੀ ਬਿਮਾਰ ਮਹਿਸੂਸ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਹਾਲਾਂਕਿ ਉਸ ਸਮੇਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।

ਮਹਾਰਾਸ਼ਟਰ ਵਿੱਚ ਲਗਾਤਾਰ ਕੋਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟਰ ਦੇ ਮੁੰਬਈ ਵਿੱਚ 70 ਫੀਸਦ ਕੇਸ ਮਿਲੇ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਕੋਰੋਨਾ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਸੂਬੇ 'ਚ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

Related Post