Advertisment

ਬਜਰੰਗੀ ਭਾਈਜਾਨ ਦੀ ਮੁੰਨੀ ਹਰਸ਼ਾਲੀ ਮਲਹੋਤਰਾ ਨੂੰ ਮਿਲਿਆ 'ਭਾਰਤ ਰਤਨ ਡਾ. ਅੰਬੇਡਕਰ' ਪੁਰਸਕਾਰ 2021

author-image
By Pushp Raj
New Update
ਬਜਰੰਗੀ ਭਾਈਜਾਨ ਦੀ ਮੁੰਨੀ ਹਰਸ਼ਾਲੀ ਮਲਹੋਤਰਾ ਨੂੰ ਮਿਲਿਆ 'ਭਾਰਤ ਰਤਨ ਡਾ. ਅੰਬੇਡਕਰ' ਪੁਰਸਕਾਰ 2021
Advertisment
'ਬਜਰੰਗੀ ਭਾਈਜਾਨ' ਫ਼ਿਲਮ ਵਿੱਚ ਸ਼ਾਹਿਦਾ ਉਰਫ਼ (ਮੁੰਨੀ) ਦਾ ਕਿਰਦਾਰ ਅਦਾ ਕਰਨ ਵਾਲੀ ਹਰਸ਼ਾਲੀ ਮਲੋਹਤਰਾ ਨੂੰ 'ਭਾਰਤ ਰਤਨ ਡਾ. ਅੰਬੇਡਕਰ' ਪੁਰਸਕਾਰ 2021 ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਸ਼ਾਲੀ ਨੇ ਆਪਣੇ ਇਸ ਪੁਰਸਕਾਰ ਲਈ ਸਲਮਾਨ ਖ਼ਾਨ ਤੇ ਕਬੀਰ ਖ਼ਾਨ ਨੂੰ ਧੰਨਵਾਦ ਕਿਹਾ ਹੈ। publive-image Image Source: Instagram ਹਰਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਰਸਕਾਰ ਹਾਸਲ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ 'ਚ ਲਿਖਿਆ, " ਸ਼੍ਰੀ ਭਗਤ ਸਿੰਘ ਕੋਸ਼ਿਆਰੀ (ਮਹਾਰਾਸ਼ਟਰ ਦੇ ਰਾਜਪਾਲ) ਕੋਲੋਂ ਭਾਰਤ ਰਤਨ ਡਾ. ਅੰਬੇਡਕਰ ਪੁਰਸਕਾਰ ਹਾਸਲ ਕਰਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ।"
Advertisment
ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਰਸ਼ਾਲੀ ਨੇ ਇੱਕ ਚਿੱਟੇ ਤੇ ਗੁਲਾਬੀ ਰੰਗ ਦੀ ਬੇਹੱਦ ਖੂਬਸੂਰਤ ਡਰੈਸ ਪਾਈ ਹੋਈ ਹੈ। ਉਹ ਮਹਾਰਾਸ਼ਟਰ ਦੇ ਰਾਜਪਾਲ ਕੋਲੋਂ ਪੁਰਸਕਾਰ ਲੈਂਦੀ ਹੋਈ ਵਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਹਰਸ਼ਾਲੀ ਨੇ ਇੱਕ ਹੋਰ ਪੋਸਟ ਸ਼ੇਅਰ ਕਰ ਬਜਰੰਗੀ ਭਾਈਜਾਨ ਦੀ ਟੀਮ ਲਈ ਖ਼ਾਸ ਮੈਸੇਜ਼ ਲਿਖਿਆ ਹੈ। publive-image ਹਰਸ਼ਾਲੀ ਨੇ ਲਿਖਿਆ, "ਇਹ ਪੁਰਸਕਾਰ ਮੇਰੇ 'ਤੇ ਵਿਸ਼ਵਾਸ ਕਰਨ ਲਈ ਸਲਮਾਨ ਖ਼ਾਨ, ਕਬੀਰ ਖ਼ਾਨ ਅਤੇ ਮੁਕੇਸ਼ ਛਾਬੜਾ ਅੰਕਲ ਨੂੰ ਸਮਰਪਿਤ ਹੈ... ਅਤੇ ਪੂਰੀ ਬਜਰੰਗੀ ਭਾਈਜਾਨ ਟੀਮ ਨੂੰ ਵੀ। ਭਾਰਤ ਵੱਲੋਂ ਸ਼੍ਰੀ ਭਗਤ ਸਿੰਘ ਕੋਸ਼ਿਆਰੀ (ਮਹਾਰਾਸ਼ਟਰ ਦੇ ਰਾਜਪਾਲ) ਵੱਲੋਂ ਭਾਰਤ ਰਤਨ ਡਾ. ਅੰਬੇਡਕਰ ਪੁਰਸਕਾਰ।
Advertisment
ਦੱਸ ਦਈਏ ਕਿ ਸਾਲ 2015 ਵਿੱਚ ਸਲਮਾਨ ਖ਼ਾਨ ਸਟਾਰਰ ਫ਼ਿਲਮ ਬਜਰੰਗੀ ਭਾਈਜਾਨ ਫ਼ਿਲਮ ਵਿੱਚ ਹਰਸ਼ਾਲੀ ਨੇ ਮੁੰਨੀ ਦਾ ਕਿਰਦਾਰ ਅਦਾ ਕੀਤਾ ਸੀ। ਇਸ ਵਿੱਚ ਉਸ ਨੇ ਇੱਕ ਦਿਵਿਆਂਗ ਤੇ ਮੁਸਲਿਮ ਕੁੜੀ ਦੀ ਭੂਮਿਕਾ ਅਦਾ ਕੀਤੀ ਸੀ। ਇਹ ਕੁੜੀ ਪਾਕਿਸਤਾਨ ਦੀ ਵਸਨੀਕ ਹੁੰਦੀ ਹੈ ਜੋ ਕਿ ਆਪਣੀ ਮਾਂ ਨਾਲ ਭਾਰਤ ਆਉਂਦੀ ਹੈ ਤੇ ਬਾਅਦ ਵਿੱਚ ਮਾਂ ਕੋਲੋਂ ਵਿੱਛੜ ਜਾਂਦੀ ਹੈ। ਇੱਕ ਭਾਰਤੀ ਪਵਨ ਕੁਮਾਰ ਚਤੁਰਵੇਦੀ (ਬਜਰੰਗੀ ਭਾਈਜਾਨ) ਦੀ ਮਦਦ ਨਾਲ ਉਹ ਆਪਣੇ ਵਤਨ ਵਾਪਿਸ ਮਾਂ ਕੋਲ ਪਹੁੰਚ ਪਾਉਂਦੀ ਹੈ। publive-image ਹੋਰ ਪੜ੍ਹੋ : ਬਾਲੀਵੁੱਡ ਸੈਲੇਬਸ ਸਣੇ ਫੈਨਜ਼ ਕਰ ਰਹੇ ਲਤਾ ਮੰਗੇਸ਼ਕਰ ਜੀ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਇੱਕ ਗੂੰਗੀ ਕੁੜੀ ਦੇ ਕਿਰਦਾਰ ਨੂੰ ਬਖੂਬੀ ਅਦਾ ਕਰਕੇ ਹਰਸ਼ਾਲੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਸ ਅਦਾਕਾਰੀ ਦੇ ਕਾਰਨ ਹਰਸ਼ਾਲੀ ਨੂੰ ਬੈਸਟ ਫੀਮੇਲ ਡੈਬਿਊ ਸ਼੍ਰੇਣੀ ਦੇ ਲਈ ਫਿਲਮਫੇਅਰ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਨਾਲ ਉਹ ਇਸ ਸ਼੍ਰੇਣੀ ਵਿੱਚ ਨਾਮਜ਼ਦ ਹੋਣ ਵਾਲੀ ਸਭ ਤੋਂ ਘੱਟ ਉਮਰ ਦੀ ਵਿਅਕਤੀ ਬਣ ਗਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment